👉ਪ੍ਰਤਾਪ ਸਿੰਘ ਬਾਜਵਾ
11 Posts • 40K views
🔴 BIG NEWS : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ, ਸੱਤਾ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਕਾਟੋ-ਕਲੇਸ਼ ਜਾਰੀ, ਮੁੱਦੇ ਤੋਂ ਭਟਕੇ ਸਿਆਸੀ ਆਗੂ, ਕੋਈ ਨਹੀਂ ਛੱਡ ਰਿਹਾ ਇੱਕ ਦੂਜੇ ਨੂੰ ਭੰਡਣ ਦਾ ਮੌਕਾ ⚫ ਚੰਡੀਗੜ੍ਹ : ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ। ਪਰ ਇਹ ਇਜਲਾਸ ਹੁਣ ਆਪਣੇ ਅਸਲ ਮੁੱਦਿਆਂ ਤੋਂ ਭਟਕ ਚੁੱਕਿਆ ਹੈ। ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਵੀ ਸਿਆਸੀ ਆਗੂਆਂ ਵਿਚਾਲੇ ਜੁਬਾਨੀ ਤੀਰ ਛੱਡੇ ਜਾ ਰਹੇ ਹਨ। ਅੱਜ ਵਿਸ਼ੇਸ਼ ਇਜਲਾਸ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ। ਉਨ੍ਹਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਤੰਨਜ਼ ਕੱਸਦੇ ਹੋਏ ਕਿਹਾ ਕਿ ਅਸੀਂ ਉਸ ਕਿਸਮ ਦੇ ਨਹੀਂ ਹਾਂ ਜੋ ਬੰਬੂਕਾਰਟ ’ਤੇ ਸਫ਼ਰ ਕਰਦੇ ਹਨ ਅਤੇ ਆਪਣੇ ਪੈਰਾਂ ’ਤੇ ਚਿੱਕੜ ਵੀ ਨਹੀਂ ਲੱਗਣ ਦਿੰਦੇ। ਹੜ੍ਹਾਂ ਤੋਂ ਪਹਿਲਾਂ ਹੀ ਸਾਡੀ ਸਰਕਾਰ ਨੇ ਤਿਆਰੀ ਕੀਤੀ ਹੋਈ ਸੀ ਤੇ ਅਸੀਂ ਮੰਤਰੀਆਂ ਦੇ ਸਮੂਹ ਬਣਾਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨਾਲੋਂ ਗਾਰ ਕੱਢਣ ’ਤੇ ਜ਼ਿਆਦਾ ਪੈਸਾ ਖਰਚ ਕੀਤਾ ਹੈ। ਉਨ੍ਹਾਂ ਕਿਹਾ ਕਿ ਨੇਤਾ ਉਹ ਹੁੰਦਾ ਹੈ ਜੋ ਦੁੱਖ ਦੇ ਸਮੇਂ ਅੱਗੇ ਅਤੇ ਖੁਸ਼ੀ ਦੇ ਸਮੇਂ ਪਿੱਛੇ ਰਹੇ। ਜਦੋਂ ਕੋਵਿਡ-19 ਆਇਆ ਤਾਂ ਤਤਕਾਲੀ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਘਰ ਦੇ ਬਾਹਰ ਇਕ ਬੋਰਡ ਲਗਾਇਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਮਹਾਂਮਾਰੀ ਖਤਮ ਹੋਣ ਤੱਕ ਕੋਈ ਜਨਤਕ ਮੀਟਿੰਗਾਂ ਨਹੀਂ ਕੀਤੀਆਂ ਜਾਣਗੀਆਂ। ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਐਸ.ਡੀ.ਆਰ.ਐਫ਼. ਨੂੰ ਲੈ ਕੇ ਬਹੁਤ ਰਾਜਨੀਤੀ ਹੋਈ। ਪ੍ਰਧਾਨ ਮੰਤਰੀ ਨੇ ਆ ਕੇ ਕਿਹਾ ਕਿ ਪੰਜਾਬ ਸਰਕਾਰ ਕੋਲ 12,500 ਕਰੋੜ ਰੁਪਏ ਪਏ ਹੋਏ ਹਨ। ਸੱਚਾਈ ਇਹ ਹੈ ਕਿ 25 ਸਾਲਾਂ ਵਿਚ ਸਿਰਫ਼ 6,190 ਕਰੋੜ ਰੁਪਏ ਹੀ ਪ੍ਰਾਪਤ ਹੋਏ ਹਨ। ਸਾਡੇ ’ਤੇ ਦੋਸ਼ ਲਗਾਇਆ ਗਿਆ ਕਿ ਪੈਸਾ ਕਿੱਥੇ ਗਿਆ। ਇਹ ਸਰਕਾਰ ਦਾ ਪੈਸਾ ਹੈ। ਇਹ ਐਫ਼.ਡੀ. ਵਿਚ ਪਿਆ ਹੈ। ਉਨ੍ਹਾਂ ਕਿਹਾ ਕਿ ਬਾਜਵਾ ਸਾਹਿਬ ਨੇ ਕਿਹਾ ਕਿ ਸਰਕਾਰ ਨੇ 12,500 ਰੁਪਏ ਦਾ ਗਬਨ ਕੀਤਾ। 31 ਮਾਰਚ, 2023 ਦੀ ਕੈਗ ਰਿਪੋਰਟ ਦਿਖਾਈ ਗਈ ਹੈ। ਮੈਂ ਤੁਹਾਨੂੰ 2017 ਦੀ ਰਿਪੋਰਟ ਦਿਖਾਉਂਦਾ ਹਾਂ। ਉਸ ਰਿਪੋਰਟ ਵਿਚ 4,740.20 ਕਰੋੜ ਰੁਪਏ ਸਰਕਾਰ ਕੋਲ ਪਏ ਹਨ ਹਾਲਾਂਕਿ ਆਰ.ਬੀ.ਆਈ. ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ। ਬੈਂਕ ਨੇ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦਾ ਜਵਾਬ ਦਿੰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਪੈਸਾ ਸਰਕਾਰ ਕੋਲ ਪਿਆ ਹੈ। ਅਜਿਹੇ ਵਿਚ ਸਥਿਤੀ ਸਪੱਸ਼ਟ ਕੀਤੀ ਜਾਣੀ ਚਾਹੀਦੀ ਹੈ। #👉ਪ੍ਰਤਾਪ ਸਿੰਘ ਬਾਜਵਾ #👉ਅਮਨ ਅਰੋੜਾ #👉ਆਮ ਆਦਮੀ ਪਾਰਟੀ #👉🏻 ਰਾਜਨੀਤਿਕ ਅਪਡੇਟਸ 📰 #🌍 ਪੰਜਾਬ ਦੀ ਹਰ ਅਪਡੇਟ 🗞️
12 likes
1 comment 9 shares