Nav
68K views • 17 hours ago
ਜੰਮੂ ਕਸ਼ਮੀਰ ਦੇ ਜ਼ਿਲ੍ਹਾ ਡੋਡਾ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਭਾਰਤੀ ਫ਼ੌਜ ਦੇ ਜਵਾਨ ਜੋਬਨਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ। ਸ਼ਹੀਦ ਜੋਬਨਪ੍ਰੀਤ ਸਿੰਘ ਦੀ ਅੱਜ ਮ੍ਰਿਤਕ ਦੇਹ ਜੱਦੀ ਪਿੰਡ ਪਹੁੰਚੀ, ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਪਿਤਾ ਦਾ ਪਹਾੜ ਵਰਗਾ ਜਿਗਰਾ ਦਿੱਸਿਆ। ਸ਼ਹੀਦ ਹੋਏ ਪੁੱਤ ਨੂੰ ਪਿਤਾ ਨੇ ਵਰਦੀ ਪਾ ਕੇ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਜਿੱਥੇ ਧਾਹਾਂ ਮਾਰ ਪਰਿਵਾਰ ਰੋਂਦਾ ਨਜ਼ਰ ਆਇਆ, ਉਥੇ ਹੀ ਹਰ ਕਿਸੇ ਦੀ ਅੱਖ ਨਮ ਵਿਖਾਈ ਦਿੱਤੀ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਡੋਡਾ ਵਿਖੇ ਬੀਤੇ ਦਿਨੀਂ ਉਸ ਸਮੇਂ ਹਾਦਸਾ ਵਾਪਰਿਆ ਜਦੋਂ ਭਾਰਤੀ ਫ਼ੌਜ ਦੀ ਇਕ ਗੱਡੀ ਭਦਰਵਾਹ ਤੋਂ ਖਾਨਈ ਟੋਪ ਵੱਲ ਡਿਊਟੀ ਲਈ ਜਾ ਰਹੀ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਡੋਡਾ ਜ਼ਿਲ੍ਹੇ ਦੇ ਪਹਾੜੀ ਇਲਾਕੇ ’ਚ ਰਸਤੇ ਦੌਰਾਨ ਫ਼ੌਜ ਦੀ ਗੱਡੀ ਅਚਾਨਕ ਬੇਕਾਬੂ ਹੋ ਕੇ ਲਗਭਗ 200 ਫੁੱਟ ਡੂੰਘੀ ਖੱਡ ’ਚ ਜਾ ਡਿੱਗੀ।ਇਸ ਦਰਦਨਾਕ ਹਾਦਸੇ ’ਚ ਬਲਾਕ ਨੂਰਪੁਰਬੇਦੀ ਦੇ ਪਿੰਡ ਚਨੋਲੀ ਦੇ ਰਹਿਣ ਵਾਲੇ ਸੈਨਿਕ ਜੋਬਨਪ੍ਰੀਤ ਸਿੰਘ ਸਮੇਤ ਕੁਝ ਹੋਰ ਸੈਨਿਕਾਂ ਦੀ ਮੌਤ ਹੋ ਜਾਣ ਤੋਂ ਇਲਾਵਾ ਕਈ ਸੈਨਿਕ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਸੈਨਿਕ ਹਸਪਤਾਲ ’ਚ ਚੱਲ ਰਿਹਾ ਹੈ। ਸ਼ਹੀਦ ਫ਼ੌਜੀ ਜੋਬਨਪ੍ਰੀਤ ਸਿੰਘ ਸਪੁੱਤਰ ਸਾਬਕਾ ਸੈਨਿਕ ਬਲਵੀਰ ਸਿੰਘ ਦੀ ਉਮਰ ਮਹਿਜ਼ 23 ਸਾਲ ਸੀ। ਉਹ ਸਤੰਬਰ 2019 ’ਚ ਭਾਰਤੀ ਫ਼ੌਜ ’ਚ ਭਰਤੀ ਹੋਇਆ ਸੀ ਅਤੇ ਇਸ ਸਮੇਂ 8 ਕੈਵਲਰੀ ਆਰਮਡ ਯੂਨਿਟ (4 ਆਰ. ਆਰ.) ਵਿਖੇ ਤਾਇਨਾਤ ਸੀ। ਦੇਸ਼ ਸੇਵਾ ਦਾ ਜਜ਼ਬਾ ਉਸ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਜੋਂ ਮਿਲਿਆ ਸੀ, ਜਿਸ ਕਰਕੇ ਉਸਨੇ ਨੌਜਵਾਨ ਉਮਰ ’ਚ ਹੀ ਫ਼ੌਜੀ ਵਰਦੀ ਪਹਿਨ ਕੇ ਮਾਤ ਭੂਮੀ ਦੀ ਸੇਵਾ ਦਾ ਰਾਹ ਚੁਣਿਆ।ਫ਼ੌਜੀ ਦਾ ਅਗਲੇ ਮਹੀਨੇ ਹੋਣਾ ਸੀ ਵਿਆਹ
ਦੱਸਣਯੋਗ ਹੈ ਕਿ ਜੋਬਨਪ੍ਰੀਤ ਸਿੰਘ ਦਾ ਵਿਆਹ ਕੁਝ ਦਿਨਾਂ ਬਾਅਦ ਫਰਵਰੀ ਮਹੀਨੇ ’ਚ ਹੋਣਾ ਤੈਅ ਕੀਤਾ ਗਿਆ ਸੀ। ਜਿਸ ਕਰਕੇ ਪਰਿਵਾਰ ’ਚ ਖ਼ੁਸ਼ੀਆਂ ਦਾ ਮਾਹੌਲ ਸੀ ਪਰ ਅਚਾਨਕ ਵਾਪਰੇ ਇਸ ਹਾਦਸੇ ਨੇ ਸਾਰੇ ਖ਼ੁਸ਼ੀ ਦੇ ਪਲ ਗ਼ਮ ’ਚ ਬਦਲ ਦਿੱਤੇ। ਉਸ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਚਨੋਲੀ, ਨੂਰਪੁਰਬੇਦੀ ਅਤੇ ਆਸ ਪਾਸ ਦੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ’ਚੋਂ ਸਾਡੇ ਇਲਾਕੇ ਅਤੇ ਦੇਸ਼ ਨੇ ਇਕ ਹੋਰ ਬਹਾਦੁਰ ਸੈਨਿਕ ਗਵਾ ਦਿੱਤਾ ਹੈ, ਜਿਸ ਦੀ ਦੇਸ਼ ਪ੍ਰਤੀ ਸੇਵਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। #😢ਪਿਤਾ ਨੇ ਵਰਦੀ ਪਾ ਪੁੱਤ ਨੂੰ ਦਿੱਤੀ ਅੰਤਿਮ ਵਿਦਾਈ
2189 likes
198 comments • 708 shares