🔴🔥 ਮਿਹਨਤ ਦਾ ਫ਼ਲ ਦੇਰ ਨਾਲ ਹੀ ਸਹੀ ਮਿਲਦਾ ਜ਼ਰੂਰ ਹੈ। ਬਾਲੀਵੁੱਡ ਦੇ 'ਕਿੰਗ ਖਾਨ' ਸ਼ਾਹਰੁਖ ਖਾਨ ਪਿਛਲੇ ਕਰੀਬ 34 ਸਾਲਾਂ ਤੋਂ ਇੰਡਸਟਰੀ ਨੂੰ ਵੱਡੀਆਂ ਹਿੱਟ ਫਿਲਮਾਂ ਦੇ ਚੁੱਕੇ ਹਨ, ਪਰ ਉਹਨਾਂ ਨੂੰ ਕਦੇ ਵੀ ਕਿਸੇ ਫ਼ਿਲਮ ਲਈ ਨੈਸ਼ਨਲ ਅਵਾਰਡ ਨਹੀਂ ਮਿਲਿਆ। ਪਰ ਇਸ ਵਾਰ ਜਦੋਂ ਸ਼ਾਹਰੁਖ ਖਾਨ ਨੂੰ ਉਹਨਾਂ ਦੀ ਫ਼ਿਲਮ ਜਵਾਨ ਲਈ ਨੈਸ਼ਨਲ ਅਵਾਰਡ (ਬੈਸਟ ਐਕਟਰ ਕੈਟੇਗਰੀ) ਲਈ ਚੁਣਿਆ ਗਿਆ ਤਾਂ ਉਹਨਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਐਵਾਰਡ ਹਾਸਲ ਕਰਨ ਵਾਲੇ ਦਿਨ ਉਹਨਾਂ ਦੀ ਖੁਸ਼ੀ ਉਹਨਾਂ ਦੇ ਚਿਹਰੇ 'ਤੇ ਸਾਫ ਦੇਖੀ ਜਾ ਸਕਦੀ ਸੀ। ਇਸ ਦੌਰਾਨ ਜਦੋਂ ਉਹਨਾਂ ਇਨਾਮ ਵੱਜੋਂ ਮਿਲਿਆ ਮੈਡਲ ਫੋਟੋ ਖਿਚਵਾਉਣ ਲਈ ਖ਼ੁਦ ਆਪਣੇ ਗਲ ਵਿੱਚ ਪਾਇਆ ਤਾਂ ਉਹ ਸਿੱਧਾ ਨਹੀਂ ਸੀ ਹੋ ਰਿਹਾ। ਇਸ ਦੌਰਾਨ ਹੁਣ ਆਪਦੇ ਨਾਲ ਵਾਲੀ ਕੁਰਸੀ 'ਤੇ ਬੈਠੀ ਰਾਣੀ ਮੁਖਰਜੀ ਨੇ ਉਹਨਾਂ ਦੀ ਮਦਦ ਕੀਤੀ।
ਦੱਸ ਦਈਏ ਕਿ ਰਾਣੀ ਮੁਖਰਜੀ ਨੂੰ ਵੀ ਇਸ ਵਾਰ ਨੈਸ਼ਨਲ ਅਵਾਰਡ (ਬੈਸਟ ਐਕਟਰਸ ਕੈਟੇਗਰੀ) ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਣੀ ਮੁਖਰਜੀ ਦਾ ਵੀ ਇਹ ਪਹਿਲਾ ਨੈਸ਼ਨਲ ਅਵਾਰਡ ਸੀ।
#🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #🎬 ਫਿਲਮੀ ਦੁਨੀਆਂ #शाहरुख खान के फैन #shahrukh khan