#🙏ਪੰਜ ਤੱਤਾਂ 'ਚ ਵਿਲੀਨ ਹੋਏ ਗਾਇਕ ਜ਼ੁਬੀਨ ਗਰਗ #🆕23 ਸਤੰਬਰ ਦੀਆਂ ਅਪਡੇਟਸ🗞 #🌍 ਪੰਜਾਬ ਦੀ ਹਰ ਅਪਡੇਟ 🗞️ #👉 ਤਾਜ਼ਾ ਅਪਡੇਟਸ ⭐
ਬਾਲੀਵੁੱਡ ਫ਼ਿਲਮ 'ਗੈਂਗਸਟਰ' ਦੇ ਗੀਤ 'ਯਾ ਅਲੀ' ਤੋਂ ਮਸ਼ਹੂਰ ਹੋਏ ਗਾਇਕ ਜ਼ੁਬੀਨ ਗਰਗ ਦਾ 19 ਸਤੰਬਰ ਨੂੰ ਸਿੰਗਾਪੁਰ ਵਿਖੇ ਸਕੂਬਾ ਡਾਈਵਿੰਗ ਦੌਰਾਨ ਹੋਏ ਇਕ ਹਾਦਸੇ ਕਾਰਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਦੁਨੀਆ ਨੂੰ ਛੱਡ ਜਾਣ ਕਾਰਨ ਸੰਗੀਤ ਜਗਤ ਗਮ 'ਚ ਡੁੱਬ ਗਿਆ ਸੀ।
ਦਿਹਾਂਤ ਮਗਰੋਂ ਉਨ੍ਹਾਂ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਤੋਂ ਬਾਅਦ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਅਸਾਮ ਦੇ ਗੁਹਾਟੀ 'ਚ ਪੈਂਦੇ ਕਮਰਕੁਚੀ ਪਿੰਡ 'ਚ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ 'ਚ ਉਨ੍ਹਾਂ ਦੇ ਪ੍ਰਸ਼ੰਸਕ ਪਹੁੰਚੇ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪ੍ਰਸ਼ੰਸਕਾਂ ਤੋਂ ਇਲਾਵਾ ਕਈ ਸਰਕਾਰੀ ਅਧਿਕਾਰੀ ਵੀ ਪਹੁੰਚੇ।