Nav
17K views • 14 days ago
ਵ੍ਰਿੰਦਾਵਨ ਦੇ ਪ੍ਰਸਿੱਧ ਸੰਤ ਪ੍ਰੇਮਾਨੰਦ ਜੀ ਮਹਾਰਾਜ ਦੇ ਨਿਵਾਸ ਸਥਾਨ ਸ਼੍ਰੀ ਕ੍ਰਿਸ਼ਨ ਸ਼ਰਣਮ ਦੇ ਫਲੈਟ ’ਚ ਸ਼ਨੀਵਾਰ ਨੂੰ ਅਚਾਨਕ ਅੱਗ ਲੱਗ ਗਈ। ਹਾਲਾਂਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ ਪਰ ਇਸ ਦੀ ਸੂਚਨਾ ਮਿਲਿਦਿਆ ਹੀ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਦੱਸ ਦਈਏ ਕਿ ਪ੍ਰੇਮਾਨੰਦ ਜੀ ਮਹਾਰਾਜ ਹਾਲ ਹੀ ਤੱਕ ਇਸ ਫਲੈਟ ਵਿਚ ਰਹਿੰਦੇ ਸਨ ਪਰ ਹੁਣ ਕੇਲੀਕੁੰਜ ਦੇ ਆਸ਼ਰਮ ਵਿਚ ਰਹਿੰਦੇ ਹਨ।ਮਿਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦੀ ਖ਼ਬਰ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਅਪਾਰਟਮੈਂਟ ਦੇ ਸ਼ੀਸ਼ੇ ਤੋੜ ਕੇ ਅੱਗ 'ਤੇ ਕਾਬੂ ਪਾਇਆ। ਆਲੇ-ਦੁਆਲੇ ਦੇ ਇਲਾਕੇ ਦੇ ਵੱਡੀ ਗਿਣਤੀ ਵਿਚ ਲੋਕ ਵੀ ਮੌਕੇ 'ਤੇ ਪਹੁੰਚ ਗਏ। ਕੋਈ ਜਾਨੀ ਜਾਂ ਵੱਡਾ ਨੁਕਸਾਨ ਨਹੀਂ ਹੋਇਆ। ਪੁਲਸ ਅਨੁਸਾਰ, ਅੱਗ 'ਤੇ ਥੋੜ੍ਹੇ ਸਮੇਂ ਵਿਚ ਹੀ ਕਾਬੂ ਪਾ ਲਿਆ ਗਿਆ। ਘਟਨਾ ਨੂੰ ਕਵਰ ਕਰਨ ਪਹੁੰਚੇ ਕੁਝ ਮੀਡੀਆ ਕਰਮਚਾਰੀਆਂ ਨਾਲ ਪ੍ਰੇਮਾਨੰਦ ਜੀ ਮਹਾਰਾਜ ਦੇ ਚੇਲਿਆਂ ਵੱਲੋਂ ਬਦਸਲੂਕੀ ਕੀਤੇ ਜਾਣ ਦੀਆਂ ਵੀ ਰਿਪੋਰਟਾਂ ਆਈਆਂ ਹਨ। #😨ਸੰਤ ਪ੍ਰੇਮਾਨੰਦ ਜੀ ਦੇ ਫਲੈਟ ’ਚ ਲੱਗੀ ਅੱਗ!
129 likes
21 comments • 143 shares