ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਏ ਹਨ। ਦਿੱਲੀ ਵਿਚ ਹੋਏ ਇਕ ਲਾਈਵ ਕੰਸਰਟ ਦੌਰਾਨ ਹਨੀ ਸਿੰਘ ਵੱਲੋਂ ਕੀਤਾ ਗਏ ਵਿਵਾਦਪੂਰਨ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਦੇ ਭਾਰੀ ਵਿਰੋਧ ਅਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਇਸ ਮਾਮਲੇ ਨੂੰ ਵਧਦਾ ਦੇਖ ਹਨੀ ਸਿੰਘ ਨੇ ਹੁਣ ਜਨਤਕ ਤੌਰ 'ਤੇ ਮਾਫ਼ੀ ਮੰਗ ਲਈ ਹੈ।ਦੱਸਣਯੋਗ ਹੈ ਕਿ 14 ਜਨਵਰੀ ਨੂੰ ਦਿੱਲੀ ਵਿਚ ਇਕ ਕੰਸਰਟ ਹੋਇਆ ਸੀ, ਜਿੱਥੇ ਹਨੀ ਸਿੰਘ ਬਤੌਰ ਮਹਿਮਾਨ ਪਹੁੰਚੇ ਸਨ ਪਰ ਇਸ ਦੌਰਾਨ ਉਨ੍ਹਾਂ ਵੱਲੋਂ ਕਹੀਆਂ ਗਈਆਂ ਕੁਝ ਇਤਰਾਜ਼ਯੋਗ ਗੱਲਾਂ ਦੀ ਵੀਡੀਓ ਵਾਇਰਲ ਹੋ ਗਈ, ਜਿਸ 'ਤੇ ਪ੍ਰਸ਼ੰਸਕਾਂ ਅਤੇ ਆਮ ਲੋਕਾਂ ਨੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਉਨ੍ਹਾਂ ਦੀ ਇਸ ਹਰਕਤ 'ਤੇ ਸਵਾਲ ਚੁੱਕੇ।ਹਾਲਾਂਕਿ ਵਧਦੇ ਵਿਵਾਦ ਦੌਰਾਨ ਹਨੀ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਆਪਣਾ ਪੱਖ ਰੱਖਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਵੀਡੀਓ ਨੂੰ ਐਡਿਟ ਕਰਕੇ ਪੇਸ਼ ਕੀਤਾ ਗਿਆ ਹੈ, ਜੋ ਕਾਫ਼ੀ ਇਤਰਾਜ਼ਯੋਗ ਲੱਗ ਰਹੀ ਹੈ। ਹਨੀ ਸਿੰਘ ਨੇ ਦੱਸਿਆ ਕਿ ਉਹ 'ਨਾਨਕੂ ਅਤੇ ਕਰੁਣ' (Nanku and Karun) ਦੇ ਸ਼ੋਅ 'ਤੇ ਮਹਿਮਾਨ ਵਜੋਂ ਗਏ ਸਨ। ਉਨ੍ਹਾਂ ਕਿਹਾ ਕਿ ਸ਼ੋਅ ਤੋਂ ਦੋ ਦਿਨ ਪਹਿਲਾਂ ਉਹ ਕੁਝ ਗਾਇਨੀਕੋਲੋਜਿਸਟਸ (Gynecologists) ਨੂੰ ਮਿਲੇ ਸਨ, ਜਿਨ੍ਹਾਂ ਨੇ ਦੱਸਿਆ ਸੀ ਕਿ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ 'ਸੈਕਸੁਅਲ ਟ੍ਰਾਂਸਮੀਟਿਡ ਬੀਮਾਰੀਆਂ' (STDs) ਤੋਂ ਪੀੜਤ ਹੈ। ਉਨ੍ਹਾਂ ਦਾ ਮਕਸਦ ‘ਜੈਨ-ਜ਼ੈੱਡ’ (Gen Z) ਨੂੰ ਉਨ੍ਹਾਂ ਦੇ ਹੀ ਅੰਦਾਜ਼ ਵਿਚ ਇਕ ਜ਼ਰੂਰੀ ਸੰਦੇਸ਼ ਦੇਣਾ ਸੀ।
#👉ਅਸ਼ਲੀਲ ਬਿਆਨ ਲਈ ਹਨੀ ਸਿੰਘ ਨੇ ਮੰਗੀ ਮਾਫ਼ੀ