☜☆☬TIRATH WORLD☬☆☞
618 views • 4 months ago
ਮੇਰਾ ਕਿਸੇ ਧਰਮ ਮਜ਼ਬ ਨਾਲ ਕੋਈ ਵੈਰ ਵਿਰੋਧ ਨਹੀਂ,
ਨਾ ਹੀ ਕਿਸੇ ਨੂੰ ਮੈਂ ਮਾੜਾ ਚੰਗਾ ਆਖਦਾ ਹਾਂ,
ਪਰ ਦਿਨੋਂ ਦਿਨ ਲੋਕਾਂ ਦੀ ਅੰਨ੍ਹੀ ਸ਼ਰਧਾ ਦੇਖ ਕੇ ਤਰਸ਼ ਜੇਹਾ ਆਉਂਦਾ ਹੈ,
ਅਸ਼ੀ ਕੋਈ ਗਲੀ ਨੁਕਰ ਕੋਈ ਕਿਨਾਰਾ ਨਹੀਂ ਛੱਡਿਆ ਜਿਸ ਨੂੰ ਰੱਬ ਨਹੀਂ ਬਣਾਇਆ,
ਉਹ ਕਮਲਿਊ ਲੋਕੋ ਰੱਬ ਕੋਈ ਸਮਾਨ ਵੇਚਣ ਵਾਲਾ ਨਹੀਂ ਜੋ ਗਲੀ ਗਲੀ ਘੁੰਮਦਾ,
ਰੱਬ ਤਾਂ ਤੁਹਾਡੇ ਅੰਦਰ ਹੀ ਹੈ ਇਹ ਸ੍ਰਿਸਟੀ ਤੁਹਾਡੇ ਅੰਦਰ ਹੈ,
ਜਦੋ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਹੈ ਉਸ ਸਮੇ ਗਰਭ ਦਾ ਤਾਪਮਾਨ 80 ਡਿਗਰੀ ਹੁੰਦਾ ਹੈ,
ਜਦੋ ਉਸ ਜਗ੍ਹਾ ਰੱਬ ਤੁਹਾਨੂੰ ਕੁਝ ਨੀ ਹੋਣ ਦਿੰਦਾ ਤਾਂ ਤੁਹਾਡਾ ਕੋਈ ਕੁਝ ਨੀ ਬਿਗੜ ਸਕਦਾ,
ਇਹ ਅੰਦ ਭਗਤੀ ਇਹ ਟੇਵੇ ਕੁੰਡਲੀਆ ਕੁਝ ਵੀ ਨਹੀਂ ਹਨ ਇੱਕ ਡਰਾਮਾ ਹੈ,
ਬੱਚਾ ਮੈਂ ਦੇ ਗਰਭ ਵਿੱਚੋ ਬਾਹਰ ਆਉਣ ਲਈ ਤਿੰਨ ਅਵਸਥਾਵਾਂ ਵਿੱਚ ਜਨਮ ਲੈਂਦਾ ਹੈ,
1- ਜਦੋ ਮਾਂ ਦੇ ਗਰਭ ਵਿੱਚੋ ਬਾਹਰ ਆ ਰਿਹਾ ਹੁੰਦਾ ਹੈ ਲੇਕਿਨ ਜਨਮ ਉਹ ਵੀ ਨਹੀਂ
2- ਜਦੋ ਮਾਂ ਦੇ ਗਰਭ ਵਿੱਚ ਪੂਰਾ ਬਾਹਰ ਆ ਜਾਂਦਾ ਹਾਂ ਪਰ ਜਨਮ ਉਹ ਵੀ ਨਹੀਂ ਹੁੰਦਾ,
3- ਮਾਂ ਦੇ ਗਰਭ ਵਿੱਚੋ ਬਾਹਰ ਆਉਣ ਤੇ ਉਸਦਾ ਨਾੜੂਆ ਕੱਟਿਆ ਜਾਂਦਾ ਹਾਂ ਮਤਲਬ ਮਾਂ ਦੇ
ਗਰਭ ਤੋਂ ਉਸਨੂੰ ਵੱਖ ਕਰਿਆ ਜਾਂਦਾ ਹੈ,
ਫਿਰ ਉਸਦਾ ਸਾਹ ਚੱਲਦਾ ਹੈ ਤੇ ਅਸ਼ੀ ਸੰਸਾਰਿਕ ਤੋਰ ਤੇ ਬੋਲਦੇ ਹਾਂ ਕਿ ਬੱਚੇ ਨੇ ਜਨਮ ਲਿਆ ਹੈ,
ਪਰ ਅਸਲੀ ਜਨਮ ਓਵੀ ਨਹੀਂ ਮੰਨਿਆ ਜਾਂਦਾ ਕਿਊ ਕੇ ਬੱਚਾ 36 ਹਫਤਿਆਂ ਦਾ ਸਮਾਂ ਬਤੀਤ ਕਰਕੇ
ਇਸ਼ ਦੁੱਨੀਆ ਤੇ ਆਉਂਦਾ ਹੈ ਮਤਲਬ ਉਹ ਇਹਨਾਂ ਸਮਾਂ ਮਾਂ ਦੇ ਗਰਭ ਵਿੱਚ ਬਤੀਤ ਕਰਦਾ ਹੈ,
ਦੇਖਿਆ ਜਾਵੇ ਤਾਂ ਬੱਚੇ ਦਾ ਅਸਲ ਜਨਮ ਉਹ ਹੈ ਜਦੋ ਉਸਦੀ ਸੁਰਵਾਤ ਸ਼ੁਰੂ ਹੋਈ,
ਸੋ ਇਹ ਮੇਰੀ ਇੱਕ ਅਸਲ ਕਹਾਣੀ ਹੈ ਤੇ ਕਿਸੇ ਅਖੌਤੀ ਪੰਡਿਤ ਨਾਲ ਵਾਰਤਾਂਲਾਪ ਹੈ,
ਉਹ ਪੰਡਿਤ ਵੀ ਮੇਰੇ ਵੱਲ ਅੱਖਾਂ ਚੁੱਕ ਵੇਖਦਾ ਰਿਹਾ ਪਰ ਬੋਲਿਆ ਕੁਝ ਨਾ,
ਮੈਂ ਪੰਡਿਤ ਨੂੰ ਕਿਹਾ ਜੋ ਅੱਜ ਡੇਰਿਆਂ ਵਿੱਚ ਅਖੌਤੀ ਲੋਕ ਰੱਬ ਬਣੀ ਬੈਠੇ ਨੇ ਕੀ ਇਹ ਕਦੇ ਮਰਨ ਗੇ ਨਹੀਂ,
ਕਿਉਕਿ ਸ਼ਬਦ ਕਦੇ ਮਰਦਾ ਨਹੀਂ ਹਾਂ ਜਨਮ ਹੋਇਆ ਹੈ ਪਰ ਰਹਿੰਦੀ ਦੁੱਨੀਆ ਤੱਕ ਰਹੇਗਾ,
ਇਹ ਅਖੌਤੀ ਲੋਕ ਜੋ ਰੱਬ ਬਣੇ ਨੇ ਤਾਂ ਰੱਬ ਨੂੰ ਤਾਂ ਕੈਂਸਰ ਜਾ ਕੋਈ ਬਿਮਾਰੀ ਨਹੀਂ ਹੋਣੀ ਚਇਦੀ
ਕਿਊਕਿ ਰੱਬ ਕਦੇ ਨਹੀਂ ਮਰਦਾ ਆਤਮਾ ਅਮਰ ਹੈ ਇੱਕ ਸ਼ਰੀਰ ਛੱਡ ਦੂਸਰੇ ਵਿੱਚ ਜਨਮ ਲੈ ਲੈਂਦੀ ਹੈ,
ਆਉਣ ਵਾਲੇ ਤਕਨੀਕੀ ਯੁੱਗ ਵਿੱਚ ਸਾਡੇ ਬੱਚੇ ਸਾਨੂੰ ਸਵਾਲ ਕਰਨ ਗੇ ਕੇ ਮਾ ਜਾ ਪਿਤਾ ਨੂੰ
ਕੀ ਇਹ ਪੱਥਰ ਇੱਟਾਂ ਰੋੜੇ ਕੰਧਾਂ ਜਾ ਇਹ ਅਖੌਤੀ ਡੇਰਿਆਂ ਵਿੱਚ ਬੈਠੇ ਲੋਕ ਰੱਬ ਕਿਦਾਂ ਹੋ ਸਕਦੇ ਨੇ,
ਅਸ਼ੀ ਆਪਣਾ ਮੂੰਹ ਥੱਲੇ ਕਰ ਉਹਨਾਂ ਦੇ ਸਵਾਲਾਂ ਨੂੰ ਟਾਲਣ ਦੀ ਕੋਸ਼ਿਸ ਕਰਾਂਗੇ,
ਹਰ ਘਰ ਹਰ ਪਾਸੇ ਅਸ਼ੀ ਮੂਰਤੀਆਂ ਰੱਖ ਲਈਆ ਟੱਲੀਆਂ ਵਜ੍ਹਾ ਵਜ੍ਹਾ ਜਾ ਵਰਤ ਰੱਖ
ਰੱਬ ਨੂੰ ਲੱਭਦੇ ਫਿਰਦੇ ਹਾਂ ਉਹ ਤਾਂ ਤੁਹਾਡੇ ਵਿੱਚ ਹੀ ਮੌਜੂਦ ਹੈ,
ਜੇ ਕੋਈ ਮੈਨੂੰ ਸਵਾਲ ਕਰੇ ਕੇ ਤੇਰੇ ਲਈ ਰੱਬ ਕੌਣ ਹੈ ਤਾਂ ਮੈਂ ਸਿਰ ਉਠਾ ਬੋਲ ਸਕਦਾ
ਕੇ ਮੇਰੇ ਲਈ ਮੇਰਾ ਰੱਬ ਮੇਰੇ ਮਾਂ ਪਿਓ ਨੇ ਕਿਉਕਿ ਜੋ ਮੈਨੂੰ ਲੋੜ ਸੀ ਉਹ ਮੈਨੂੰ ਮੇਰੇ ਪਿਓ ਨੇ ਲੈਕੇ ਦਿੱਤਾ,
ਮੇਰੀ ਮਾਂ ਨੇ ਮੈਨੂੰ ਮੇਰੀ ਪਹਿਚਾਣ ਕਰਵਾਈ ਉਹ ਕਮਲਿਊ ਕੱਲ ਨੂੰ ਆਪਣੇ ਬੱਚਿਆਂ ਨੂੰ ਕਿ ਬੋਲੋਗੇ,
ਮੈਨੂੰ ਇਹਨਾਂ ਪਤਾ ਕੇ ਰੱਬ ਆਪਣੇ ਕਿਸੇ ਅੰਗ ਦੀ ਪੂਜਾ ਕਦੇ ਨਹੀ ਕਰਵਾਏਗਾ,
ਕਿਉਕਿ ਇੱਕ ਪਿਤਾ ਕਦੇ ਬੱਚਿਆਂ ਅੱਗੇ ਬਿਨਾਂ ਵਸਤਰ ਨਹੀਂ ਆ ਸਕਦਾ,
ਸ਼ਰਮ ਨਾਲ ਕਹਿੰਦਾ ਪੈਂਦਾ ਜਿਸ ਦੇਸ਼ ਤੇ ਵਿੱਚ ਅਸ਼ੀ ਰਹਿਨੇ ਆ
ਉਥੇ ਰੱਬ ਨੇ ਇੱਕ ਇਨਸਾਨ ਬਣਾਇਆ ਸੀ ਤੇ ਉਸ ਇਨਸਾਨ ਨੇ ਪਤਾ ਨਈਂ
ਕਿੰਨੇ ਰੱਬ ਬਣਾ ਦਿੱਤੇ,
ਟੀਵੀਆ ਚੈੱਨਲਾ ਉਤੇ ਹਰ ਰੋਜ ਸੰਘ ਪਾੜਦੇ ਪੱਤਰਕਾਰ ਦੇਖੇ ਜਾਂਦੇ ਨੇ ਇਥੇ ਆ ਮਿਲਿਆ ਏਥੇ ਆ
ਮਿਲਿਆ,
ਭਾਈ ਮੇਰਾ ਬਾਬਾ ਨਾਨਕ ਸ੍ਰੀ ਜਪੁਜੀ ਸਾਹਿਬ ਵਿੱਚ ਸਭ ਕੁੱਝ ਦੱਸ ਗੇ ਨੇ ਕਦੇ ਪੜ੍ਹ ਵਿਚਾਰ ਕਰਿਓ,
ਹਾਂ ਮੇਰੀਆ ਗੱਲਾਂ ਕੁਝ ਗਰਮ ਤੇ ਤੇਜ਼ ਹਨ ਪਰ ਇਹ ਸੱਚ ਹੈ ਅੱਜ ਸਭ ਕੁਝ ਖੁੱਲ੍ਹਾ ਹੈ,
ਤਾਂ ਸਾਡੇ ਬੱਚੇ ਸਾਡਾ ਮਖੌਲ ਓਡੋਆਉਣਗੇ ਕੇ ਤੁਸੀ ਕਿਥੋਂ ਤੱਕ ਤਰੱਕੀ ਕੀਤੀ ਹੈ,
ਮਾਫ ਕਰਨਾ ਪੜ੍ਹ ਲਿਖ ਕੇ ਵੀ ਅਸ਼ੀ ਅਨਪੜ੍ਹ ਹਾਂ ਵਿਦੇਸ਼ਾਂ ਵਿੱਚ ਸਵਰਗ ਕਿਊ ਹੈ,
ਕਿਉਕਿ ਉਹ ਇੱਕ ਦੇ ਹੋਕੇ ਰਹੇ ਨੇ ਤੇ ਅਸ਼ੀ ਹਰ ਰੋਜ਼ ਨਵਾਂ ਰੱਬ ਲੱਭਦੇ ਫਿਰਦੇ ਹਾਂ,
ਵਿਚਾਰ ਕਰਿਓ ਤੁਹਾਡਾ ਬੱਚਾ ਤੁਹਾਨੂੰ ਕੀ ਸਵਾਲ ਕਰੇਗਾ ਕੁਝ ਗਲਤ ਬੋਲਿਆ ਹੋਵਾਂ
ਤਾਂ ਮਾਫੀਨਾਮਾ ਕਿਊਕਿ ਮੇਰੀਆਂ ਲਿਖਤਾਂ ਵਿਵਾਦ ਬਣ ਜਾਂਦੀਆਂ ਨੇ ਕਾਰਨ ਇਹ ਕੇ ਸੱਚ
ਚੁੱਭਦਾ ਹੈ ਭਾਈ....✍️
ਲਿਖਤੁਮ :- ਤੀਰਥ ਵਰਲਡ #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍ #ਰੱਬ ਜਾਂ ਪਾਖੰਡ 🌹🙏 #ਪਾਖੰਡ #ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥
10 likes
11 shares