Harpinder Rana Morinda
526 views • 9 hours ago
ਬੀਤੇ ਦਿਨ ਖੂਨੀ ਚਾਈਨਾ ਡੋਰ ਕਾਰਨ ਆਪਣੀ ਜਾਨ ਗਵਾਉਣ ਵਾਲੇ ਇਸ ਬੱਚੇ ਦੇ ਮਾਤਾ-ਪਿਤਾ ਦੀਆਂ ਬੇਹੱਦ ਮੰਦਭਾਗੀਆਂ, ਭਾਵੁਕ ਕਰਨ ਵਾਲੀਆਂ ਤਸਵੀਰਾਂ ਨੂੰ ਵੇਖ ਕੇ ਉਨ੍ਹਾ ਲਾਲਚੀ,ਸਵਾਰਥੀ,ਕਾਤਲ ਅਤੇ ਲਾਹਣਤੀ ਵਿਅਕਤੀਆਂ ਨੂੰ ਥੋੜ੍ਹੀ ਬਹੁਤ ਸ਼ਰਮ ਆ ਜਾਵੇ,ਜਿਹੜੇ ਚੰਦ ਸਿੱਕਿਆਂ/ਪੈਸਿਆਂ ਦੇ ਲਾਲਚ ਵਿੱਚ ਚਾਈਨਾ ਡੋਰ ਦੀ ਤਸਕਰੀ ਕਰਕੇ ਅਤੇ ਇਸਨੂੰ ਵੇਚ ਕੇ ਲੋਕਾਂ ਦੇ ਹੱਸਦੇ-ਵੱਸਦੇ ਘਰ-ਪਰਿਵਾਰ ਉਜਾੜ ਰਹੇ ਹਨ,ਅਜਿਹੀਆਂ ਬੇਵੱਸ,ਲਾਚਾਰ ਮਾਵਾਂ ਤੋਂ ਉਨ੍ਹਾ ਦੇ ਬੱਚੇ ਖੋਹ ਕੇ ਉਨ੍ਹਾ ਦੀਆਂ ਗੋਦੀਆਂ ਨੂੰ ਸੁੰਨ੍ਹਾ ਕਰ ਰਹੇ ਹਨ। ਭਾਵੇਂ ਤੁਸੀਂ ਸਖ਼ਤ ਪਾਬੰਦੀ ਦੇ ਬਾਵਜੂਦ ਸਿੱਧੇ-ਅਸਿੱਧੇ ਢੰਗ-ਤਰੀਕੇ ਨਾਲ ਚੋਰੀ ਛਿਪੇ,ਦੇਰ ਸਵੇਰ ਇਹ ਘਾਤਕ ਚਾਈਨਾ ਡੋਰ ਵੇਚ- ਖ੍ਰੀਦ ਤਾਂ ਰਹੇ ਓ,ਪ੍ਰੰਤੂ ਹੁਣ ਭਵਿੱਖ ਵਿੱਚ ਇਸ ਡੋਰ ਨੂੰ ਵੇਚਣ ਤੇ' ਖ੍ਰੀਦਣ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਆਪਦੇ ਜਹਿਨ ਵਿੱਚ ਰੱਖਿਓ ਕਿ ਤੁਸੀਂ ਆਪਣੇ ਕੁੱਝ ਸਮੇਂ ਦੇ ਸ਼ੌਕ,ਮਸਤੀ,ਮਨੋਰੰਜਨ ਲਈ ਅਤੇ ਵੱਧ ਪੈਸੇ ਕਮਾਉਣ ਦੇ ਚੱਕਰ ਵਿੱਚ ਇਹ ਡੋਰ ਵੇਚ-ਖ੍ਰੀਦ ਨਹੀਂ ਰਹੇ ਬਲਕਿ ਕਿਸੇ ਅਣਜਾਣ ਵਿਅਕਤੀ,ਬੱਚੇ,ਪੰਛੀ, ਜਾਨਵਰ ਦੀ ਮੌਤ ਨੂੰ ਵੇਚ-ਖ੍ਰੀਦ ਰਹੇ ਹੋ ਅਤੇ ਬੀਤੇ ਦਿਨ ਇਸ ਘਾਤਕ ਡੋਰ ਕਾਰਨ ਵਾਪਰੇ ਮੰਦਭਾਗੇ ਹਾਦਸੇ ਚ" ਜਾਨ ਗਵਾਉਣ ਵਾਲੇ ਬੱਚੇ ਤਰਨਜੋਤ ਸਿੰਘ ਦੀ ਥਾਂ ਤੇ' ਅਗਲੀ ਵਾਰ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਜਾਂ ਬੱਚਾ ਵੀ ਹੋ ਸਕਦੈ,,,ਕਿਓਂ ਕਿ ਇਸ ਘਾਤਕ,ਖ਼ਤਰਨਾਕ ਡੋਰ ਨੇ ਗਲਾ ਵੱਢਣ ਤੋਂ ਪਹਿਲਾਂ ਇਹ ਨਹੀਂ ਵੇਖਣਾ ਕਿ ਸਾਹਮਣੇ ਕੌਣ ਆ ਰਿਹੈ,,,ਭਾਵੇਂ ਹੁਣ ਤੁਸੀਂ ਲਾਲਚਵੱਸ ਗੁਪਤ ਰੂਪ ਵਿੱਚ ਚਾਈਨਾ ਡੋਰ ਵੇਚਣ ਖ੍ਰੀਦਣ ਦੇ ਇਸ ਬੇਹੱਦ ਨੀਚ ਧੰਦੇ ਨੂੰ ਚਲਾ ਰਹੇ ਹੋ,ਪ੍ਰੰਤੂ ਓਸ ਪ੍ਰਮਾਤਮਾ ਦੀ ਕਚਿਹਰੀ ਵਿੱਚ ਤਰਨਜੋਤ ਦੀ ਮਾਤਾ ਜਿਹੀਆਂ ਉਨ੍ਹਾ ਲਾਚਾਰ,ਬੇਵੱਸ ਮਾਵਾਂ ਦੇ ਹੌਂਕੇ-ਹਾਵਾਂ ਤੁਹਾਡੇ ਵਰਗੇ ਇੰਨਸਾਨੀਅਤ ਦੇ ਦੁਸ਼ਮਣ ਲਾਲਚੀ ਲੋਕਾਂ ਲਈ ਦਿੱਤੀਆਂ ਜਾ ਰਹੀਆਂ ਬਦਦੁਆਵਾਂ ਸਭ ਸੁਣੇ ਜਾ ਰਹੇ ਹਨ ਅਤੇ ਅਖ਼ੀਰ ਵਿੱਚ ਹਿਸਾਬ-ਕਿਤਾਬ ਸਭ ਦਾ ਜ਼ਰੂਰ ਹੋਣੈ!,,,✍🏻 ਹਰਪਿੰਦਰ ਰਾਣਾ ਮੋਰਿੰਡਾ #🎥ਵਾਇਰਲ ਸਟੋਰੀ ਅਪਡੇਟਸ 📰 #📑ਸ਼ੇਅਰਚੈਟ ਜਾਣਕਾਰੀ 📑 #Banchinador #Newsupdate #Punjab 😢
13 likes
14 shares