❣️ ਰੀਝ ਦਿਲਾਂ ਦੀ
ਸ਼ਬਦਾਂ ਦੇ ਜੋੜਿਆ ਦਾ ਅਸਰ ਜਾਂ ਅਰਥ ਉਹਨਾਂ ਦੇ ਮਿਲਣ ਤੋਂ ਹੁੰਦਾ ਹੈ ਏਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਅਗਲੇ ਪੜਾਅ ਲਈ ਸਾਡਾ ਮਿਲਣਾ ਲਾਜ਼ਮੀ ਸੀ ਤੇਰਾ ਮੇਰੇ ਵੱਲ ਵੱਧਣਾ ਤੇ ਮੇਰਾ ਤੇਰੇ ਵੱਲ ਵੱਧਣਾ ਸੁਭਾਵਿਕ ਸੀ ਸ਼ਾਇਦ ਤੂੰ ਸੋਚਿਆ ਹੋਣਾ ਕੇ ਤੈਨੂੰ ਦੇਖਣ ਲਈ ਤੇ ਬੁਲਾਉਣ ਲਈ ਮੈਂ ਨਿੱਤ ਘਾੜਨਾ ਘੜਦਾ ਹੋਵਾਂਗਾ ਪਰ ਸੱਚ ਜਾਣੀ ਤੈਨੂੰ ਦੇਖਣਾ ਜਾਂ ਬੁਲਾਉਣਾ ਮੇਰੇ ਬਸ ਹੀ ਨਈ ਸੀ ਜਦੋਂ ਵੀ ਮੇਰੀ ਅੱਖ ਤੇਰੀ ਅੱਖ ਨਾਲ ਜਾ ਮਿਲਦੀ ਤਾਂ ਇਹ ਆਪਣੇ ਆਪ ਦਿੱਲ ਦੀਆਂ ਗੱਲਾਂ ਤੇਰੇ ਦਿੱਲ ਨਾਲ ਜਾ ਕਰਦੀ ਤੇ ਜਜ਼ਬਾਤਾਂ ਨੂੰ ਬਿਆਨ ਕਰ ਦਿੰਦੀ ਤੈਨੂੰ, ਮੈਨੂੰ ਬਿਨ ਦੱਸੇ ਹੀ ਜਦੋਂ ਵੀ ਤੈਨੂੰ ਬੁਲਾਉਣ ਲਈ ਤੇਰੇ ਵੱਲ ਵੱਧਦਾ ਸਾਂ ਤਾਂ ਤੇਰਾ ਮੈਨੂੰ ਦੇਖਦੇ ਸਾਰ ਹੀ ਮੇਰੀ ਜ਼ੁਬਾਂ ਬੁੱਲਾਂ ਤੇ ਆ ਮੁੜ੍ਹ ਜਾਂਦੀ ਤੇ ਗੱਲਾਂ ਦੇ ਉਬਾਲ ਨਿਠਾਲ ਹੋ ਜਾਂਦੇ ਤੇ ਤੈਨੂੰ ਦੇਖਣਾ ਜਾ ਰਹਿੰਦਾ ਮੇਰਾ ਇਹ ਸਾਡੀਆਂ ਚੁੱਪ ਕੀਤੀਆਂ ਗੱਲਾਂ ਇਸ਼ਕ ਚ ਢਲ ਗਈਆਂ ਤੇਰਿਆਂ ਜਜ਼ਬਾਤਾਂ ਨੇ ਵੀ ਮੇਰਾ ਹੋਣਾ ਕੀਤਾ ਮੇਰਿਆਂ ਜ਼ਜ਼ਬਾਤਾਂ ਨੇ ਵੀ ਤੇਰਾ ਹੋਣਾ ਕੀਤਾ ਬਹੁਤ ਸਕੂਨ ਦੇ ਰਿਹਾ ਸੀ ਇਹ ਸਭ ਮੈਨੂੰ ਚੇਤੇ ਹੈ ਅੱਜ ਵੀ ਸਾਡੀ ਮੁਲਾਕਾਤ ਤੇ ਤੇਰਾ ਉਹ ਵਰਤਾਰਾ ਮੇਰੇ ਹੱਥਾਂ ਦੀਆਂ ਲਕੀਰਾਂ ਨੂੰ ਆਪਣੇ ਹੱਥਾਂ ਦੀਆਂ ਲਕੀਰਾਂ ਨਾਲ ਜੋੜ ਕੇ ਅਰਧ ਚੰਨ ਦੀ ਦੀਦ ਕਰਨੀ ਅਜਿਹਾ ਨਾ ਵਿਸਰਣ ਯੋਗ ਬਹੁਤ ਕੁੱਝ ਹੈ ਮੇਰੇ ਕੋਲ ਤੇਰੀਆਂ ਯਾਦਾਂ ਦੇ ਰੂਪ ਚ ਤੇਰੀ ਸਾਦਗੀ ਤੇਰਾ ਸੁਹੱਪਦਾ ਹੁਸਨ ਤੇਰਾ ਇਸ਼ਕ ਤੇਰਾ ਇਤਬਾਰ ਤੇਰੀ ਅੱਖ ਤੇਰੇ ਮਹਿਕਦੇ ਬੋਲ ਮੇਰਾ ਇਜ਼ਹਾਰ ਤੇਰਾ ਇਕਰਾਰ ਮੈਂ ਹਰ ਬਾਰ ਖੋ ਜਾਂਦਾ ਹਾਂ ਆਪਣੇ ਖਿਆਲਾਂ ਦੀ ਕਹਾਣੀ ਚ ਜਸ ਕਮਲਾ ਅਣਜਾਣਪੁਣਾ #❣️ ਰੀਝ ਦਿਲਾਂ ਦੀ #💖 ਦਿਲ ਦੇ ਜਜਬਾਤ #😍 ਲਵ ਸ਼ਵ ਸ਼ਾਇਰੀਆਂ
#

❣️ ਰੀਝ ਦਿਲਾਂ ਦੀ

❣️ ਰੀਝ ਦਿਲਾਂ ਦੀ - TITELT ! Nul Fritz Fai - ShareChat
94 ਨੇ ਵੇਖਿਆ
11 ਘੰਟੇ ਪਹਿਲਾਂ
#

❣️ ਰੀਝ ਦਿਲਾਂ ਦੀ

2 ਨੇ ਵੇਖਿਆ
1 ਦਿਨ ਪਹਿਲਾਂ
#

❣️ ਰੀਝ ਦਿਲਾਂ ਦੀ

1 ਨੇ ਵੇਖਿਆ
1 ਦਿਨ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post