Nav
43K views •
ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕੁਈਨਜ਼ਲੈਂਡ ਸੂਬੇ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਵਾਈ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਸਿੰਗਲ-ਇੰਜਣ ਵਾਲਾ ਹਲਕਾ ਜਹਾਜ਼ ਕ੍ਰੈਸ਼ ਹੋ ਗਿਆ ਤੇ ਡਿੱਗਦਿਆਂ ਹੀ ਇਸ ਦੇ ਟੋਟੇ-ਟੋਟੇੇ ਹੋ ਗਏ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਪਾਇਲਟ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ।ਸਥਾਨਕ ਪੁਲਸ ਅਨੁਸਾਰ, ਇਹ ਹਾਦਸਾ ਮੰਗਲਵਾਰ ਸਵੇਰੇ ਲਗਭਗ 6 ਵਜੇ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਨੇ ਉਡਾਣ ਭਰੀ ਹੀ ਸੀ। ਜਹਾਜ਼ ਗੋਲਡ ਕੋਸਟ ਦੇ ਬਾਹਰੀ ਇਲਾਕੇ ਵਿੱਚ ਸਥਿਤ ਇੱਕ ਛੋਟੇ ਹਵਾਈ ਅੱਡੇ, ਹੈਕ ਫੀਲਡ ਦੇ ਬਾਹਰ ਝਾੜੀਆਂ ਵਾਲੇ ਇਲਾਕੇ ਵਿੱਚ ਜ਼ਮੀਨ ਨਾਲ ਜਾ ਟਕਰਾਇਆ।ਜਹਾਜ਼ ਦੇ ਡਿੱਗਣ ਕਾਰਨ ਇਲਾਕੇ ਦੇ ਸੁੱਕੇ ਘਾਹ ਵਿੱਚ ਭਿਆਨਕ ਅੱਗ ਲੱਗ ਗਈ, ਜੋ ਇੰਨੀ ਤੇਜ਼ੀ ਨਾਲ ਫੈਲੀ ਕਿ ਕਾਫ਼ੀ ਮੁਸ਼ੱਕਤ ਮਗਰੋਂ ਵੀ ਇਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ 'ਤੇ ਕਾਬੂ ਪਾਉਣ ਅਤੇ ਸਥਿਤੀ ਨੂੰ ਸੰਭਾਲਣ ਲਈ ਲਗਭਗ 50 ਫਾਇਰ ਫਾਈਟਰਜ਼ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ ਹੈ। ਜਹਾਜ਼ ਦੇ ਟੇਕਆਫ਼ ਕਰਨ ਤੋਂ ਤੁਰੰਤ ਬਾਅਦ ਹੀ ਇਹ ਹਾਦਸਾ ਵਾਪਰ ਗਿਆ, ਜਿਸ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। #😱ਸਵੇਰੇ-ਸਵੇਰੇ ਜਹਾਜ਼ ਕ੍ਰੈਸ਼! ਡਿੱਗਦਿਆਂ ਹੀ ਹੋਏ ਟੋਟੇ
311 likes
120 comments • 182 shares