Nav
1K views • 13 hours ago
ਸਮਰਾਲਾ ਦੇ ਬਾਈਪਾਸ 'ਤੇ ਪਿੰਡ ਭਰਥਲਾ ਕੋਲ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਤਰਨਜੋਤ ਸਿੰਘ ਵਜੋਂ ਹੋਈ ਹੈ, ਜੋ ਮਹਿਜ਼ 15 ਸਾਲਾਂ ਦਾ ਸੀ ਤੇ 10ਵੀਂ ਜਮਾਤ ਵਿਚ ਪੜ੍ਹਦਾ ਸੀ। ਅੱਜ ਜਦੋਂ ਉਹ ਸਕੂਲ ਤੋਂ ਪਰਤ ਰਿਹਾ ਸੀ ਤਾਂ ਡੋਰ ਕਾਰਨ ਗਲ਼ਾ ਵੱਢੇ ਜਾਣ ਕਾਰਨ ਉਸ ਦੀ ਮੌਤ ਹੋ ਗਈ।ਮ੍ਰਿਤਕ ਦੇ ਪਿਤਾ ਹਰਚੰਦ ਸਿੰਘ ਸਰਪੰਚ ਪਿੰਡ ਰੌਲੇ ਨੇ ਦੱਸਿਆ ਕਿ ਮੇਰੇ ਪੁੱਤਰ ਦੀ ਮੌਤ ਦਾ ਕਾਰਨ ਚਾਈਨਾ ਡੋਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਮੋਟਰਸਾਈਕਲ ਤੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿਚ ਚਾਈਨਾ ਡੋਰ ਉਸ ਦੇ ਗਲ਼ 'ਚ ਫੱਸ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਇਸ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਤੇ ਮ੍ਰਿਤਕ ਦੇ ਮਾਤਾ-ਪਿਤਾ ਦਾ ਰੋ ਰੋ ਬੁਰਾ ਹਾਲ ਸੀ। #😭ਪੰਜਾਬ: ਚਾਈਨਾ ਡੋਰ ਕਾਰਨ ਸਕੂਲੀ ਬੱਚੇ ਦੀ ਮੌਤ
10 likes
9 shares