(ਕ੍ਰਿਪਾ ਕਰਕੇ ਪੜ੍ਹਿਓ ਜਰੂਰ)
ਕਲਯੁਗ ਦਾ ਸਮਾਂ ਓ ਮਾੜਾ ਲੋਕੋ,
ਟਕੇ-ਟਕੇ ਨੂੰ ਵਿਕਣਗੇ ਜਿਸਮ ਓ ਲੋਕੋ।
ਝੂਠ ਸਜਾਇਆ ਜਾਉ ਸੱਚ ਦੀ ਪਲੇਟ ਵਿੱਚ,
ਦਿਲੋਂ ਨਿਕਲ ਜਾਣਗੇ ਪਿਆਰ ਦੇ ਸੂਰ ਓ ਲੋਕੋ,
ਧਰਮ ਅੰਦਰ ਵੀ ਵੇਪਾਰ ਹੋਵੇਗਾ
ਮੰਦਰ-ਮਸੀਤਾਂ ਬਣ ਜਾਣਗੇ ਪੈਸੇ ਦੇ ਵਪਾਰ ਓ ਲੋਕੋ,
ਰਿਸ਼ਤੇ-ਨਾਤੇ ਪੈਸੇ ਨਾਲ ਤੌਲੇ ਜਾਣਗੇ
ਮਾਂ-ਪਿਉ ਵੀ ਪੁੱਤੋਂ ਹੱਥੋਂ ਰੁਲ ਜਾਣੇ ਓ ਲੋਕੋ,
ਸੱਚਾ ਬੰਦਾ ਝੂਠਾ ਬਣ ਜਾਣਾ,
ਝੂਠਾ ਬੰਦਾ ਮਾਲਕ ਬਣ ਬੈਠੂ ਕੁਰਸੀ ਓ ਲੋਕੋ,
ਦਿਲ ਦੇ ਸੁੱਚੇ ਰਹਿ ਜਾਣਗੇ ਰੋਂਦੇ,
ਚਲਾਕੀਆਂ ਵਾਲੇ ਹੱਸਦੇ ਜਾਣਗੇ ਓ ਲੋਕੋ,
ਦੁਨੀਆ ਚਾਂਦੀ ਸੋਨੇ ਪਿੱਛੇ ਭੱਜ਼ੂ
ਮਨੁੱਖਤਾ ਦੇ ਰਿਸ਼ਤੇ ਟੁੱਟ ਜਾਣਗੇ ਓ ਲੋਕੋ,
ਦਰਵਾਜ਼ੇ ਬੰਦ ਹੋਣਗੇ ਮਦਦ ਲਈ,
ਭੁੱਖਾ ਮਰ ਜਾਣੇ ਲੋਕ ਬਿਨਾਂ ਸਹਾਰੇ ਓ ਲੋਕੋ,
ਪੜ੍ਹਾਈ ਵੀ ਬਣਜੂ ਬਸ ਵਪਾਰ ਪੈਸੇ ਦਾ,
ਗਰੀਬ ਰਹਿ ਜਾਣ ਸਿੱਖਿਆ ਤੋਂ ਬਾਹਰ ਓ ਲੋਕੋ,
ਇੱਕ ਦੂਜੇ ਨਾਲ ਪੈਜੂ ਦੁਸਮਣੀ
ਪਿਆਰ ਦੇ ਗੀਤ ਰਹਿ ਜਾਣਗੇ ਕਿਤਾਬਾਂ ਵਿੱਚ ਓ ਲੋਕੋ,
ਲੋਕੀ ਕੋਠੇ ਚੜ੍ਹ ਵੇਖਣਗੇ ਝੂਠੀ ਜਿਹੀ ਰੌਣਕ
ਸੱਚਾ ਰਹਿ ਜਾਵੇ ਇਕੱਲਾ ਬਸ ਸੋਚਦਾ ਓ ਲੋਕੋ,
ਧੀ-ਭੈਣ ਦੀਆ ਇੱਜਤਾ ਦਾ ਹੋਵੇਗਾ ਸੋਦਾਂ
ਮੁੱਲਾਂ ਵਿਚ ਤੌਲੇ ਜਾਣ ਲਹੂ ਦੇ ਰਿਸਤੇ ਓ ਲੋਕੋ,
ਬੱਚੇ ਮਾਂ-ਪਿਉ ਨੂੰ ਛੱਡ ਜਾਣਗੇ ਬਣਾ ਲਵਾਰਿਸ਼
ਦੁਨੀਆਂ ਦੇ ਰੰਗ ਬਣ ਜਾਣਗੇ ਮੇਲੇ ਓ ਲੋਕੋ,
ਜਿਸਮ ਨੂੰ ਵੇਚਣਾ ਬਣ ਜਾਵੇਗੀ ਮਜ਼ਬੂਰੀ,
ਜਿੰਦਗੀ ਬਣੇਗੀ ਗ਼ਮਾਂ ਦੀ ਦਸਤੂਰ ਓ ਲੋਕੋ,
ਲਾਲਚ ਦੇਵੇਗਾ ਦਿਲਾਂ 'ਚ ਹਨ੍ਹੇਰਾ,
ਇਨਸਾਨ ਭੁੱਲੇਗਾ ਸੱਚਾ ਆਪਣਾ ਕਿਰਦਾਰ ਓ ਲੋਕੋ,
ਪਰ ਫਿਰ ਵੀ ਇਕ ਆਸ ਰੁਹੂਗੀ ਬਣਕੇ,
ਜੋ ਸੱਚਾ ਹੋਵੇਗਾ ਓਹੀ ਬਣੂ ਸਿਰਜਣਹਾਰ ਓ ਲੋਕੋ,
ਕਲਯੁਗ ਦੇ ਮਾੜੇ ਰੰਗਾਂ ਤੋਂ ਜੇ ਬਚਣਾ,
ਲੜ ਬੰਨ ਲਿਓ ਵਾਹਿਗੁਰੂ ਦਾ ਨਾਮ ਓ ਲੋਕੋ,
ਤੀਰਥ ਨੇ ਤਾਂ ਦਫ਼ਨ ਹੋ ਜਾਣਾ ਮਿੱਟੀ ਦੇ ਵਿੱਚ,
ਬਸ ਜਿੰਦਾ ਰਹਿਣੀ ਮੇਰੀ ਆਵਾਜ਼ ਓ ਲੋਕੋ.
ਲਿਖਤੁਮ :- ਤੀਰਥ ਸਿੰਘ
#ਕਲਯੁਗ ਹੈ ਭਾਈ #ਕਲਯੁਗ #ਕਲਯੁਗ ਦਾ ਕੋੜਾ ਸੱਚ 😔😔 #ਅੱਜ ਦਾ ਯੁੱਗ ਕਲਯੁਗ #ਘੋਰ ਕਲਯੁਗ