#🗣️ਦਲਿਤ ਭਾਈਚਾਰੇ ਬਾਰੇ ਟਿੱਪਣੀ 'ਤੇ ਕਸੂਤੇ ਫਸੇ ਵੜਿੰਗ! #👉ਅਮਰਿੰਦਰ ਸਿੰਘ ਰਾਜਾ ਵੜਿੰਗ #📺 ਛੋਟੀਆਂ ਵਾਇਰਲ ਵੀਡੀਓਜ਼🎥 #📹ਟ੍ਰੈਂਡਿੰਗ ਵੀਡੀਓ ਅਪਡੇਟ 🗞️ #👉🏻 ਰਾਜਨੀਤਿਕ ਅਪਡੇਟਸ 📰 ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ 'ਤੇ ਜਾਣ ਬੁੱਝ ਕੇ ਵਿਵਾਦ ਖੜਾ ਕੀਤਾ ਜਾ ਰਿਹਾ ਹੈ। ਬੂਟਾ ਸਿੰਘ ਹੋਣਹਾਰ ਅਤੇ ਸਨਮਾਨਯੋਗ ਲੀਡਰ ਸਨ, ਜਿਨ੍ਹਾਂ ਨੇ ਨਾ ਸਿਰਫ ਪੰਜਾਬ ਸਗੋਂ ਪੂਰੇ ਦੇਸ਼ ਦੇ ਸਿਆਸੀ ਮੰਚ 'ਤੇ ਆਪਣਾ ਲੋਹਾ ਮਨਵਾਇਆ। ਉਨ੍ਹਾਂ ਕਿਹਾ ਕਿ ਸਾਨੂੰ ਫਖਰ ਹੈ ਕਿ ਕਾਂਗਰਸ ਨੇ ਉਨ੍ਹਾਂ ਨੂੰ ਗ੍ਰਹਿ ਵਿਭਾਗ ਮੰਤਰੀ ਬਣਾਇਆ ਸੀ। ਇਸ ਕੌਮ ਦੀਆਂ ਜੁੱਤੀਆਂ ਵੀ ਮੇਰੇ ਸਿਰ ਤੇ ਹਨ। ਵੜਿੰਗ ਨੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਅਕਾਲੀ ਆਗੂਆਂ ਕੋਲ ਹੁਣ ਲੋਕਾਂ ਦੇ ਹਿੱਤਾਂ ਨਾਲ ਜੁੜਿਆ ਕੋਈ ਅਸਲ ਮੁੱਦਾ ਨਹੀਂ ਬਚਿਆ, ਇਸ ਲਈ ਉਹ ਬੇਬੁਨਿਆਦ ਵਿਵਾਦ ਖੜ੍ਹੇ ਕਰ ਰਹੇ ਹਨ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਅਕਾਲੀ ਦਲ ਗੈਂਗਸਟਰਾਂ ਨੂੰ ਧਰਮੀ ਫੌਜੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਜਾ ਵੜਿੰਗ ਨੇ ਅਖੀਰ 'ਚ ਕਿਹਾ ਕਿ ਜੇ ਮੇਰੀ ਕਿਸੇ ਗੱਲ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ।