Nav
112K views • 3 months ago
ਪੰਜਾਬ ਸਰਕਾਰ ਨੇ ਕੋਲਡ੍ਰਿਫ ਸੀਰਪ ਦੀ ਵਿਕਰੀ ਤੇ ਵਰਤੋਂ ਉੱਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ। ਫੂਡ ਤੇ ਡਰੱਗ ਐਡਮਨਿਸਟ੍ਰੇਸ਼ਨ, ਪੰਜਾਬ ਦੇ ਜੁਆਇੰਟ ਕਮਿਸ਼ਨਰ (ਡਰੱਗਜ਼) ਵੱਲੋਂ ਜਾਰੀ ਕੀਤੇ ਹੁਕਮਾਂ ਮੁਤਾਬਕ ਇਸ ਸੀਰਪ ਵਿਚ ਡਾਈਐਥਲੀਨ ਗਲਾਈਕਾਨ (46.2 ਫੀਸਦੀ) ਪਾਇਆ ਗਿਆ ਹੈ ਜੋ ਕਿ ਸਿਹਤ ਦੇ ਲਈ ਬੇਹੱਦ ਖਤਰਨਾਕ ਹੈ।ਮੱਧ ਪ੍ਰਦੇਸ਼ ਦੇ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਦੀ ਰਿਪੋਰਟ ਵਿੱਚ ਇਸ ਦਵਾਈ ਨੂੰ ਘਟੀਆ ਅਤੇ ਮਿਲਾਵਟੀ ਐਲਾਨ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਕੋਲਡ੍ਰਿਫ ਸੀਰਪ ਦਾ ਬੈਚ ਨੰਬਰ SR-13 ਹੈ, ਨਿਰਮਾਣ ਮਿਤੀ ਮਈ 2025 ਹੈ ਤੇ ਮਿਆਦ ਪੁੱਗਣ ਦੀ ਤਾਰੀਖ ਅਪ੍ਰੈਲ 2027 ਹੈ। ਇਸਦਾ ਨਿਰਮਾਣ ਸ਼੍ਰੀਸਨ ਫਾਰਮਾਸਿਊਟੀਕਲ ਮੈਨੂਫੈਕਚਰਰ, ਨੰਬਰ 787, ਬੈਂਗਲੁਰੂ ਹਾਈਵੇਅ, ਸੰਗੁਵਰਚਤਰਾਮ, ਕਾਂਚੀਪੁਰਮ ਜ਼ਿਲ੍ਹਾ (ਤਾਮਿਲਨਾਡੂ) ਵਿਖੇ ਕੀਤਾ ਗਿਆ ਹੈ। ਪੰਜਾਬ ਦੇ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਨੇ ਸਾਰੇ ਪ੍ਰਚੂਨ ਵਿਕਰੇਤਾਵਾਂ, ਵਿਤਰਕਾਂ, ਮੈਡੀਕਲ ਪ੍ਰੈਕਟੀਸ਼ਨਰ, ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕਿਸੇ ਕੋਲ ਇਹ ਦਵਾਈ ਸਟਾਕ ਵਿੱਚ ਹੈ, ਤਾਂ ਤੁਰੰਤ drugscontrol.fda@punjab.gov.in 'ਤੇ ਸੂਚਿਤ ਕਰੋ। #🚫ਪੰਜਾਬ 'ਚ ਖੰਘ ਦੀ ਦਵਾਈ 'ਤੇ ਪਾਬੰਦੀ!
895 likes
1058 comments • 1285 shares