ਅਰਬਨ ਪੇਂਡੂ
29K views • 9 hours ago
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਈ ਕਪੂਰਥਲਾ ਦੀ ਇਕ ਔਰਤ ਸਰਬਜੀਤ ਕੌਰ ਦੇ ਲਾਪਤਾ ਹੋਣ ਦਾ ਮਾਮਲਾ ਹੁਣ ਸਪੱਸ਼ਟ ਹੋ ਗਿਆ ਹੈ। ਸ਼ੁਰੂ ਵਿਚ ਸਰਬਜੀਤ ਕੌਰ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ ਪਰ ਜਾਂਚ ਤੋਂ ਪਤਾ ਲੱਗਾ ਕਿ ਉਹ ਲਾਪਤਾ ਨਹੀਂ, ਸਗੋਂ ਨਾਂ ਬਦਲ ਕੇ ਨੂਰ ਹੁਸੈਨ ਬਣ ਗਈ ਹੈ ਅਤੇ ਉਸ ਨੇ ਪਾਕਿਸਤਾਨ ਵਿਚ ਨਿਕਾਹ ਕਰਵਾ ਲਿਆ ਹੈ।ਸਰਬਜੀਤ ਕੌਰ 4 ਨਵੰਬਰ ਨੂੰ 1,932 ਸ਼ਰਧਾਲੂਆਂ ਨਾਲ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਗਈ ਸੀ ਪਰ ਵਾਪਸ ਆਉਣ ਵਾਲੇ ਜਥੇ ਵਿਚ ਸ਼ਾਮਲ ਨਹੀਂ ਸੀ। ਜਾਂਚ ਦੌਰਾਨ ਸ਼ੱਕ ਉਦੋਂ ਪੈਦਾ ਹੋਇਆ ਜਦੋਂ ਉਸ ਦੀ ਕੌਮੀਅਤ ਅਤੇ ਪਾਸਪੋਰਟ ਨੰਬਰ ਉਸ ਦੇ ਇਮੀਗ੍ਰੇਸ਼ਨ ਫਾਰਮ ’ਤੇ ਖਾਲੀ ਮਿਲਿਆ। ਇਸ ਦੇ ਆਧਾਰ ’ਤੇ ਭਾਰਤੀ ਏਜੰਸੀਆਂ ਨੇ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਜਾਂਚ ਸ਼ੁਰੂ ਕੀਤੀ। ਹੁਣ ਸਾਹਮਣੇ ਆ ਰਹੀ ਜਾਣਕਾਰੀ ਦੇ ਅਨੁਸਾਰ ਸਰਬਜੀਤ ਨੇ ਪਾਕਿਸਤਾਨ ’ਚ ਨਿਕਾਹ ਕਰਵਾ ਲਿਆ ਹੈ। #🙄ਪਾਕਿ ਗਈ ਪੰਜਾਬੀ ਔਰਤ ਨੇ ਕਰਵਾਇਆ ਨਿਕਾਹ
355 likes
91 comments • 395 shares