Nav
24K views • 29 days ago
ਬਿਹਾਰ ਦੇ ਜਮੁਈ ਵਿੱਚ ਇਸ ਸਮੇਂ ਇੱਕ ਵੱਡਾ ਰੇਲ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਦੌਰਾਨ ਸੀਮੈਂਟ ਨਾਲ ਭਰੀ ਇੱਕ ਮਾਲ ਗੱਡੀ ਦੇ 10 ਤੋਂ ਵੱਧ ਡੱਬੇ ਰੇਲ ਪਟੜੀ ਤੋਂ ਹੇਠਾਂ ਉਤਰ ਗਏ। ਇਸ ਤੋਂ ਇਲਾਵਾ 3 ਡੱਬੇ ਹਾਦਸੇ ਦੌਰਾਨ ਨਦੀ ਵਿਚ ਵੀ ਡਿੱਗ ਗਏ। ਇਸ ਘਟਨਾ ਨਾਲ ਹਫ਼ੜਾ-ਦਫ਼ੜੀ ਮਚ ਗਈ। ਸੂਤਰਾਂ ਮੁਤਾਬਕ ਕੁੱਲ ਸੀਮੈਂਟ ਨਾਲ ਭਰੀ ਮਾਲ ਗੱਡੀ ਦੇ ਹਾਦਸੇ ਦੌਰਾਨ 17 ਡੱਬੇ ਪਟੜੀ ਤੋਂ ਉਤਰ ਗਏ ਹਨ।ਜਾਣਕਾਰੀ ਮੁਤਾਬਕ ਇਹ ਹਾਦਸਾ ਬੀਤੀ ਦੇਰ ਰਾਤ ਝਾਝਾ-ਜਸੀਦੀਹ ਰੇਲਵੇ ਲਾਈਨ 'ਤੇ ਜਮੁਈ ਜ਼ਿਲ੍ਹੇ ਦੇ ਸਿਮੁਲਤਾਲਾ ਦੇ ਨਾਲ ਲੱਗਦੇ ਤੇਲਵਾ ਹਾਲਟ ਨੇੜੇ ਬਰੂਆ ਨਦੀ ਦੇ ਪੁਲ 'ਤੇ ਵਾਪਰਿਆ ਹੈ। ਇਸ ਹਾਦਸੇ ਨਾਲ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਰੇਲ ਹਾਦਸੇ ਦੀ ਖ਼ਬਰ ਮਿਲਦੇ ਹੀ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਹਏ ਅਤੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ। ਫਿਲਹਾਲ ਬਚਾਅ ਕਾਰਜ ਜਾਰੀ ਹਨ। #😨ਵੱਡਾ ਰੇਲ ਹਾਦਸਾ: ਪਟੜੀ ਤੋਂ ਉੱਤਰੇ ਕਈ ਡੱਬੇ
97 likes
1 comment • 89 shares