#happy dusehra#
103 Posts • 251K views
#🤗ਦੁਸਹਿਰੇ ਦੀਆਂ ਮਿਥਿਹਾਸਕ ਕਹਾਣੀਆਂ📕 #ਸਾਡੀ ਦੁਸਹਿਰੇ ਦੀ ਤਿਆਰੀ #ਦੁਸਹਿਰੇ ##happy dusehra# #Happy dusehra ਮੇਰੇ ਪੁਤਲੇ ਨੂੰ ਜੋ ਸਾੜਦੇ ਓ, ਬੁਰੀਆਂ ਸੋਚਾਂ ਨੂੰ ਵੀ ਸਾੜੋ ਜੀ। ਜੋ ਥੋਡੇ ਵਿਚ ਬੁਰਾਈਆਂ ਨੇ, ਓਹਨਾ ਵੱਲ ਵੀ ਝਾਤੀ ਮਾਰੋ ਜੀ। ਰਾਵਣ ਦਾ ਪੁਤਲਾ ਬੋਲ ਪਿਆ, ਅੰਦਰਲੇ ਰਾਵਣ ਨੂੰ ਮਾਰੋ ਜੀ। 1) ਮੈਂ ਸੀਤਾ ਨੂੰ ਕਦੇ ਛੂਹਿਆ ਨਹੀਂ, ਜਤ ਸਤ ਦਾ ਪੂਰਾ ਸੀ। ਓਹਨੂੰ ਸੁਰੱਖਿਆ ਮੈਂ ਪ੍ਰਦਾਨ ਕੀਤੀ, ਨਾ ਕੋਈ ਕੰਮ ਅਧੂਰਾ ਸੀ। ਜੋ ਅੰਦਰ ਪੰਜ ਵਿਕਾਰ ਥੋਡੇ, ਓਹਨਾਂ ਨੂੰ ਜਰਾ ਸੁਧਾਰੋ ਜੀ।.... 2) ਮੇਰੇ ਰਾਜ 'ਚ ਪਰਜਾ ਸੌਖੀ ਸੀ, ਨਾ ਤੰਗੀ ਨਾ ਮਹਿੰਗਾਈ ਸੀ, ਸਭ ਚੈਨ ਦੀ ਨੀਂਦਰ ਸੌਂਦੇ ਸੀ, ਏਥੇ ਹਰ ਪੱਖੋਂ ਸੁਖਿਆਈ ਸੀ। ਕੀ ਅੱਜ ਦੇ ਰਾਵਣ ਕਰਦੇ ਨੇ, ਜਰਾ ਨਿਗਾਹ ਏਹਨਾਂ ਤੇ ਮਾਰੋ ਜੀ। ਮੇਰੇ ਪੁਤਲੇ ਨੂੰ ਨਿੱਤ ਸਾੜਦੇ ਓ, ਬੁਰੀਆਂ ਸੋਚਾਂ ਨੂੰ ਵੀ ਸਾੜੋ ਜੀ... 3) ਮੇਰੇ ਰਾਜ 'ਚ ਔਰਤ ਨਾਲ ਕਦੇ, ਅਤਿਆਚਾਰ ਨਹੀਂ ਹੁੰਦਾ ਸੀ, ਬੱਚੀਆਂ ਦੀ ਅਜ਼ਮਤ ਕਾਇਮ ਰਖੀ, ਕੋਈ ਬਲਾਤਕਾਰ ਨਹੀਂ ਹੁੰਦਾ ਸੀ। ਜੋ ਅੱਜ ਦੇ ਰਾਵਣ ਫਿਰਦੇ ਨੇ, ਫੜ ਸੂਲੀਆਂ ਉੱਤੇ ਚਾੜ੍ਹੋ ਜੀ। ਮੇਰੇ ਪੁਤਲੇ ਨੂੰ ਜੋ ਸਾੜਦੇ ਓ, ਬੁਰੀਆਂ ਸੋਚਾਂ ਨੂੰ ਸਾੜੋ ਜੀ... 4) ਮੇਰੇ ਪੁਤਲੇ ਫੂਕੇ ਰੋਜ਼ ਤੁਸੀਂ, ਪਰ ਗਈ ਬੁਰਾਈ ਸਾੜੀ ਨਾ, ਥੋਡੇ ਅੰਦਰ ਰਾਵਣ ਬੈਠਾ ਜੋ, ਓਹਦੀ ਫੋਟੋ ਅੰਦਰੋਂ ਲਾਹੀ ਨਾ। ਜੋ 'ਲਾਲ ਬਾਦਸ਼ਾਹ'ਲਿਖ ਦਿੱਤਾ, ਏਹਨੂੰ ਪੜ੍ਹ ਲੋ ਚਾਹੇ ਨਕਾਰੋ ਜੀ। ਰਾਵਣ ਦਾ ਪੁਤਲਾ ਬੋਲ ਪਿਆ ਅੰਦਰੋਂ ਰਾਵਣ ਨੂੰ ਮਾਰੋ ਜੀ
9 likes
12 shares