Nav
7K views • 13 hours ago
ਮੈਕਸੀਕੋ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਐਤਵਾਰ ਨੂੰ ਇੱਕ ਫੁੱਟਬਾਲ ਮੈਚ ਦੌਰਾਨ ਤਾਬੜਤੋੜ ਫਾਇਰਿੰਗ ਹੋ ਗਈ, ਜਿਸ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 12 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਸ ਕਤਲੇਆਮ ਦੀ ਪੁਸ਼ਟੀ ਕੀਤੀ ਹੈ।ਇਹ ਹਮਲਾ ਮੈਕਸੀਕੋ ਦੇ ਗੁਆਨਾਜੁਆਤੋ ਸੂਬੇ ਦੇ ਸਲਾਮਾਂਕਾ ਵਿੱਚ ਲੋਮਾ ਡੇ ਫਲੋਰੇਸ ਕਮਿਊਨਿਟੀ ਦੇ ਇੱਕ ਫੁੱਟਬਾਲ ਮੈਦਾਨ ਵਿੱਚ ਹੋਇਆ। ਸਥਾਨਕ ਸਮੇਂ ਅਨੁਸਾਰ ਇਹ ਘਟਨਾ ਐਤਵਾਰ ਸ਼ਾਮ ਲਗਭਗ 5:20 ਵਜੇ ਵਾਪਰੀ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ, ਕਈ ਹਥਿਆਰਬੰਦ ਹਮਲਾਵਰ 2 ਪਿਕਅੱਪ ਟਰੱਕਾਂ ਵਿੱਚ ਸਵਾਰ ਹੋ ਕੇ ਆਏ ਸਨ। ਉਹ ਟਰੱਕਾਂ ਤੋਂ ਹੇਠਾਂ ਉਤਰੇ ਅਤੇ ਮੈਦਾਨ ਵਿੱਚ ਮੌਜੂਦ ਖਿਡਾਰੀਆਂ ਅਤੇ ਦਰਸ਼ਕਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਅਚਾਨਕ ਹੋਏ ਹਮਲੇ ਵਿੱਚ 11 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 12 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਸਥਾਨਕ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਹਮਲੇ ਦੇ ਕਾਰਨਾਂ ਜਾਂ ਹਮਲਾਵਰਾਂ ਦੀ ਪਛਾਣ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। #😱ਚੱਲਦੇ ਮੈਚ ਦੌਰਾਨ ਗੋਲੀਬਾਰੀ 'ਚ 11 ਮੌਤਾਂ
40 likes
7 comments • 99 shares