31 ਅਕਤੂਬਰ 1984
17 Posts • 14K views
SINGH PARAMJIT
868 views 19 days ago
ਕਿੰਨੀ ਵਾਰ ਰਾਤਾਂ ਨੂੰ ਖ਼ਾਬਾ ਵਿੱਚ ਬਾਜ਼ ਉੱਡਦਾ ਦਿਸਦਾ,, ਉੱਡਿਆ ਆਉਂਦਾ ਇੱਕ ਦਮ ਗਾਇਬ ਹੋ ਜਾਂਦਾ ਤੇ ਫੇਰ ਤ੍ਰਪਕ ਕੇ ਉੱਠ ਪੈਂਦਾ ਜਦੋਂ ਬਾਜ਼ ਹਿੱਕ ਤੇ ਆ ਕੇ ਬੈਠ ਜਾਂਦਾ। ਫਿਰ ਪਸੀਨਾ ਪੂੰਝਦਾ,, ਸੌਣ ਦੀ ਕੋਸ਼ਿਸ਼ ਕਰਦਾ ਪਰ ਨੀਂਦ ਨਾਂ ਆਉਂਦੀ। ਏਦਾਂ ਕਿੰਨੇ ਵਾਰ ਹੋਇਆ ,,ਕਈ ਵਾਰ ਤਾਂ ਦਰਬਾਰ ਸਾਹਿਬ ਦੇ ਮਲਬੇ ਹੇਠ ਦੱਬਿਆਂ ਦੀਆਂ ਚੀਕਾਂ ਵੀ ਸੁਣਾਈ ਦਿੰਦੀਆਂ। ਬੇਸ਼ੱਕ ਦਿੱਲੀ ਅੰਮ੍ਰਿਤਸਰ ਤੋਂ ਬਹੁਤ ਦੂਰ ਸੀ ਪਰ ਦਿੱਲੀ ਚੜ੍ਹ ਕੇ ਆਈ ਸੀ ,,ਭਾਜੀ ਕਿਵੇਂ ਨਾ ਮੁੜਦੀ ਫਿਰ ??ਬੱਸ ਦਿਨੋਂ ਦਿਨ ਵਿਆਜ ਵਧ ਦਾ ਜਾ ਰਿਹਾ ਸੀ। ਫੇਰ ਇੱਕ ਦਿਨ ਭਾਈ ਕੇਹਰ ਸਿੰਘ ਨੇ ਦੱਸਿਆ ਕਿ ਇੱਕ ਬਾਜ਼ ਆ ਕੇ ਬੈਠਦਾ ਨਿੱਤ ਜ਼ਰੂਰ ਕੋਈ ਸੁਨੇਹਾ ਲੈ ਕੇ ਆਇਆ ਸਿੱਖਾਂ ਲਈ। ਕੁੱਝ ਵੱਡਾ ਵਾਪਰਨ ਵਾਲਾ ਏ ਸ਼ਾਇਦ ਇੰਦਰਾ-----,,, ਪਰ ਅਜੇ ਚੇਤਨਾ ਸੁੱਤੀ ਹੋਈ ਸੀ ,,ਖਿਝੇ ਹੋਏ ਨੇ ਕਹਿ ਦੇਣਾ ਕਿ ਯਰ ਇੰਦਰਾ ਗਾਂਧੀ ਦਾ ਇਹਦੇ ਵਿੱਚ ਕੀ ਕਸੂਰ ਏ। ਫੇਰ ਉਹੀ ਬਾਜ਼ ਇੰਦਰਾ ਦੀ ਕੋਠੀ ਤੇ ਬੈਠਾ ਦੇਖਿਆ ਤਾਂ ਲਹੂ ਵਿੱਚ ਰਵਾਨਗੀ ਆ ਗਈ। ਮਨ ਹੀ ਮਨ ਕਹਿਣ ਲੱਗਾ ਕਿ ਜੇ ਵਾਕਿਆ ਕੋਈ ਸੁਨੇਹਾ ਹੈ ਤਾਂ ਮੇਰੇ ਹੱਥ ਤੇ ਆ ਕੇ ਬੈਠ। ਹੱਥ ਤੇ ਬੈਠਣ ਪਿੱਛੇ ਹੀ ਤਾਂ ਕਿੰਨੀਆਂ ਅਰਜੋਈਆਂ ਸਨ। ਕਿੰਨੀਆਂ ਰੂਹਾਂ ਦਾ ਤਰਲਾ ਸੀ ਕਿ ਕਲਗੀਆਂ ਵਾਲਿਆ ਜਿਸਨੇ ਇਹ ਗੁਨਾਹ ਕੀਤਾ ਤੂੰ ਹੀ ਨਿਬੇੜਾ ਕਰ,,ਫੇਰ ਕਰ ਦਿੱਤਾ ਨਬੇੜਾ। ਦੋਵਾਂ ਤੋਂ ਤਿੰਨ ਹੋ ਗਏ,,ਭਾਈ ਸਤਵੰਤ ਸਿੰਘ ਛੋਟੀ ਉਮਰ ਦਾ ਨੌਜਵਾਨ ਜਿਸ ਨੇ ਅਜੇ ਦੁਨੀਆਂਦਾਰੀ ਵੀ ਚੱਜ ਨਾਲ ਨਹੀਂ ਸੀ ਦੇਖੀ ਉਸ ਨੂੰ ਵੀ ਬਦਲਾ ਲੈਣ ਲਈ ਮਨਾਇਆ। ਅੱਗੋਂ ਉਸ ਨੇ ਵੀ ਨਾਂਹ ਨਾ ਕੀਤੀ ,,ਆਪਣੀ ਮੰਗੇਤਰ ਨੂੰ ਵੀ ਫਤਿਹ ਬੁਲਾ ਆਇਆ। ਮਿਥੇ ਹੋਏ ਦਿਨ ਤੇ ਬੀਬੀ ਇੰਦਰਾ ਖਿਲਾਰ ਦਿੱਤੀ ਅਤੇ ਜਮਨਾ ਤੋਂ ਪਰੇ ਆਲਿਆਂ ਨੂੰ ਦੱਸ ਦਿੱਤਾ ਕਿ ਜਿੱਥੇ ਤੁਸੀਂ ਸਾਡੀਆਂ ਮੁੱਛਾਂ ਦੇ ਵਾਲ ਪੱਟ ਕੇ ਰੱਖੇ ਸੀ ਉਹਨਾਂ ਵਾਲਾਂ ਦੀ ਚਿਖਾ ਬਣਾ ਕਿ ਬੀਬੀ ਤੁਹਾਡੀ ਫੂਕ ਦਿੱਤੀ ਆ। ਉਹਨਾਂ ਦੱਸ ਦਿੱਤਾ ਕਿ ਦੁਨਿਆਵੀ ਤਾਕਤ ਚਾਹੇ ਕਿੱਡੀ ਵੱਡੀ ਕਿਓਂ ਨਾਂ ਹੋਵੇ ਕਦੇ ਵੀ ਕਲਗੀਆਂ ਵਾਲੇ ਤੋਂ ਵੱਡੀ ਨਹੀਂ ਹੋ ਸਕਦੀ। ਬੇਅੰਤ ਸਿੰਘ ਦੇ ਅੰਦਰ ਵਾਲੀ ਅੱਗ ਅਜੇ ਬੁਝੀ ਨਹੀਂ ਸੀ,, ਗਾਲ ਦਾ ਜਵਾਬ ਗਾਲ ਵਿੱਚ ਦਿੰਦਾ ਰਿਹਾ,, ਤਲਖ਼ੀ ਵਿੱਚ ਆਇਆ ਨੇ ਗੋਲੀ ਚਲਾ ਦਿੱਤੀ , ਸੁਰਤ ਦਸਵੇਂ ਘਰ ਵਿੱਚ ਪਹੁ਼ੰਚ ਗਈ ਜਿੱਥੇ ਬਾਜ਼ ਉੱਡ ਰਹੇ ਸਨ ਅਤੇ ਜਿੱਥੇ ਸ਼ਹੀਦ ਹੋਈਆਂ ਰੂਹਾਂ ਸੱਜਦੇ ਵਿੱਚ ਬੈਠੀਆਂ ਸਨ ਅਤੇ ਸ਼ਬਦ ਗੂੰਜ ਰਿਹਾ ਸੀ ਕਿ ਪੁਰਜਾ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤ। ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਫਾਂਸੀ ਦਿੱਤੀ ਗਈ ਅੰਤ ਤੱਕ ਅਡੋਲ ਰਹਿ ਕੇ ਸਿਦਕ ਨਿਭਾਇਆ ਅਤੇ ਜੁਗਾਂ ਜੁਗਾਂ ਤੱਕ ਸਿੱਖ ਮਰਿਆਦਾ ਕਾਇਮ ਕਰ ਦਿੱਤੀ। ਅੱਜ ਵੀ ਕਈ ਕਹਿ ਦਿੰਦੇ ਆ ਕਿ ਇੰਦਰਾ ਮਾਰ ਕੇ ਸਿੱਖ ਕੌਮ ਦਾ ਘਾਂਣ ਕਰਵਾ ਲਿਆ। ਕਹਿੰਦੇ ਕਿ ਇਹ ਤਿੰਨ ਜਣਿਆਂ ਦਾ ਹੀ ਫੈਸਲਾ ਸੀ । ਉਹਨਾਂ ਬੇਗੈਰਤਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੇ ਕਿ ਇਹ ਤਿੰਨ ਜਣਿਆਂ ਦਾ ਫੈਸਲਾ ਨਹੀਂ ਸੀ ਇਹ ਉਹਨਾਂ ਹਜ਼ਾਰਾਂ ਰੂਹਾਂ ਦਾ ਫੈਸਲਾ ਸੀ ਜਿਹੜੀਆਂ ਸਿਰਫ ਮੱਥਾ ਟੇਕਣ ਲਈ ਦਰਬਾਰ ਸਾਹਿਬ ਗਈਆਂ ਸੀ ਤੇ ਟੈਂਕਾਂ ਤੋਪਾਂ ਦੇ ਗੋਲੇ ਮਾਰ ਕੇ ਮਾਰ ਦਿੱਤੀਆਂ। ਸਿੱਖਾਂ ਨੇ ਅਰਜਨ ਵਾਂਗੂੰ ਸਿਰਫ ਚਿੜੀ ਤੇ ਨਿਸ਼ਾਨਾ ਲਾਇਆ ਸੀ ਪਰ ਜਰਵਾਣਿਆਂ ਨੇ ਪਹਿਲਾਂ ਦਰਖਤ ਵੱਡਿਆ,,ਪੱਤੇ ਸਾੜੇ ,ਫੇਰ ਭਾਲ ਭਾਲ ਆਹਲਣਿਆਂ ਨੂੰ ਅੱਗ ਲਾਈ। ਦੱਲੇ ਜੇਕਰ ਗੁਰੂ ਸਾਹਿਬ ਵੇਲੇ ਹੁੰਦੇ ਇਹਨਾਂ ਓਥੇ ਵੀ ਇਹੀ ਕਹਿਣਾ ਸੀ ਕਿ ਅਬਦਾਲੀ ਕਾਹਤੋਂ ਮਾਰਿਆ, ਜਿੰਨੇ ਬਚਦੇ ਸੀ ਬਚਾ ਲੈਣੇ ਸੀ,,ਇਹਨਾਂ ਕਹਿਣਾ ਸੀ ਵਜ਼ੀਰ ਖਾਂ ਕਾਹਨੂੰ ਮਾਰਨਾ ਸੀ ਬਾਅਦ ਵਿੱਚ ਐਨੇ ਸਿੱਖ ਮਰਵਾ ਦਿੱਤੇ । ਦੱਲੇ ਜੇਕਰ ਓਦੋਂ ਹੁੰਦੇ ਤਾਂ ਇਹਨਾਂ ਕਹਿਣਾ ਸੀ ਕਿ ਮੱਸਾ ਰੰਗੜ ਕਾਹਤੋਂ ਮਾਰਿਆ ਕੇਸ ਕਰਕੇ ਦੇਖ ਲੈਂਦੇ ,, ਡੈਮੋਕ੍ਰੇਸੀ ਭੰਗ ਨਹੀਂ ਸੀ ਕਰਨੀ। ਪਰ ਦੱਲਿਆਂ ਨੂੰ ਕੌਂਣ ਸਮਝਾਵੇ ਕਿ ਅਣਖੀ ਤਾਂ ਭਾਵੇਂ ਦੋ ਹੀ ਰਹਿ ਜਾਣ ਉਹ ਏਸ਼ੀਆ ਦੇ ਸਭ ਤੋਂ ਵੱਡੇ ਸਾਮਰਾਜ ਦੇ ਅੰਦਰ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਦਾ ਦਮ ਰੱਖਦੇ ਆ । ਕੌਂਣ ਸਮਝਾਵੇ ਇਹਨਾਂ ਦੱਲਿਆਂ ਨੂੰ ਕਿ ਜਿਹਨਾ ਸੁਰਤਾਂ ਅੰਦਰ ਸਿਰਫ ਮੱਥਾ ਟੇਕਣਾਂ ਹੁੰਦਾ,,ਉਹ ਕਦੇ ਤਰਕ ਅਤੇ ਦਲੀਲਾਂ ਨਾਲ ਆਪਣੇ ਖੋਪੜ ਭਰ ਕੇ ਨਹੀਂ ਰੱਖਦੇ ਅਨੰਦਪੁਰ ਤੋਂ ਖੈਹਬਰ #31 ਅਕਤੂਬਰ ਸੋਧਾ ਇੰਦਰਾ ਗਾਂਧੀ #🆕31 ਅਕਤੂਬਰ ਦੀਆਂ ਅਪਡੇਟਸ #31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ #31 ਅਕਤੂਬਰ 1984 #31 ਅਕਤੂਬਰ ਦਾ ਇਤਿਹਾਸ ਸ਼ਹੀਦ ਭਾਈ ਬੇਅੰਤ ਸਿੰਘ।
28 likes
16 shares