ਜੇਕਰ ਤੁਸੀਂ ਪੰਜਾਬੀ ਸੰਗੀਤ ਦੇ ਸ਼ੌਕੀਨ ਹੋ ਤਾਂ ‘ਯਾਰ ਅਣਮੁੱਲੇ’ ਵਰਗੇ ਮਸ਼ਹੂਰ ਗੀਤ ਰਾਹੀਂ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਸ਼ੈਰੀ ਮਾਨ ਨਾਲ ਤੁਸੀਂ ਜ਼ਰੂਰ ਵਾਕਫ਼ ਹੋਵੋਗੇ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਸ਼ੈਰੀ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜ਼ਿਆਦਾ ਸਰਗਰਮ ਨਹੀਂ ਦਿਖਾਈ ਦੇ ਰਹੇ, ਪਰ ਹਾਲ ਹੀ ਵਿੱਚ ਉਨ੍ਹਾਂ ਦੀ ਇੱਕ ਇੰਸਟਾਗ੍ਰਾਮ ਸਟੋਰੀ ਨੇ ਕਾਫ਼ੀ ਧਿਆਨ ਖਿੱਚਿਆ ਹੈ।ਇਸ ਸਟੋਰੀ ਵਿੱਚ ਗਾਇਕ ਖੁੱਲ੍ਹ ਕੇ ਆਪਣੇ ਮਨ ਦੀ ਗੱਲ ਕਰਦੇ ਨਜ਼ਰ ਆਏ। ਵੀਡੀਓ ਵਿੱਚ ਸ਼ੈਰੀ ਮਾਨ ਨੂੰ ਸਭ ਤੋਂ ਮੁਆਫ਼ੀ ਮੰਗਦੇ ਹੋਏ ਸੁਣਿਆ ਜਾ ਸਕਦਾ ਹੈ। ਉਨ੍ਹਾਂ ਕਿਹਾ,“ਮੇਰੇ ਵੱਲੋਂ ਸਾਰਿਆਂ ਨੂੰ ਮਾਫ਼ੀ… ਜਿਨ੍ਹਾਂ ਨੂੰ ਮੈਂ ਕਦੇ ਤੰਗ ਕੀਤਾ, ਮਾੜਾ ਕਿਹਾ ਜਾਂ ਗੁੱਸੇ ਵਿੱਚ ਗੱਲਾਂ ਕਹਿ ਬੈਠਾ।”ਕਾਬਿਲ-ਏ-ਗੌਰ ਹੈ ਕਿ ਨਵੇਂ ਸਾਲ ਦੇ ਮੌਕੇ ‘ਤੇ ਸ਼ੈਰੀ ਮਾਨ ਨੇ ਆਪਣੀ ਪਤਨੀ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ। ਇਸ ਪੋਸਟ ਵਿੱਚ ਉਨ੍ਹਾਂ ਲਿਖਿਆ,“ਮਾਨ ਪਰਿਵਾਰ ਵੱਲੋਂ ਸਾਰਿਆਂ ਨੂੰ ਨਵਾਂ ਸਾਲ 2026 ਮੁਬਾਰਕ। ਇਸ ਨਵੇਂ ਸਾਲ ਤੁਹਾਡੀ ਭਾਬੀ ਦੀ ਗੱਲ ਮੰਨ ਕੇ ਅੱਜ ਸੋਫ਼ੀ—ਹੈਪੀ ਨਿਊ ਇਅਰ ਵਿਦ ਫੈਮਿਲੀ। ਹੇ ਪਰਮਾਤਮਾ, ਠੰਢ ਵਿੱਚ ਸੋਫ਼ੀ ਰਹਿਣ ਦਾ ਬਲ ਬਖ਼ਸ਼ਣਾ… ਬਾਕੀ ਪੈੱਗ ਤਾਂ ਹੁਣ ਵੀ ਲਾਈਦਾ ਹੈ, ਪਰ ਧਿਆਨ ਨਾਲ।”
#🙏ਗਾਇਕ ਸ਼ੈਰੀ ਮਾਨ ਨੇ ਲਾਈਵ ਆਕੇ ਮੰਗੀ ਮਾਫ਼ੀ