ਆਧੁਨਿਕ ਯੁੱਗ ਵਿੱਚ ਇਨਸਾਨ, ਜਿੱਥੇ ਆਪਣੀ ਆਪਣੀ ਲਾਈਫ ਵਿੱਚ, ਇੰਨਾ ਜਿਆਦਾ ਵਿਅਸਤ ਹੋ ਗਿਆ ਹੈ ਕਿ, ਕਿਸੇ ਕੋਲ ਵਿਹਲੇ ਬੈਠ ਕੇ ਗੱਲ ਕਰਨ ਦਾ ਟਾਈਮ ਨਹੀਂ। ਇਸ ਦਾ ਵੱਡਾ ਕਾਰਨ, ਕਈ ਲੋਕ ਕਿਤੇ ਨਾ ਕਿਤੇ ਮੋਬਾਇਲ ਨੂੰ ਵੀ ਮੰਨਦੇ ਹਨ, ਕਿਉਂਕਿ ਇਨਸਾਨ ਜਦੋਂ ਵੀ, ਥੋੜਾ ਵੇਹਲਾ ਹੁੰਦਾ ਹੈ, ਕਿਤੇ ਨਾ ਕਿਤੇ ਜਿਆਦਾ ਸਮੇਂ ਮੋਬਾਇਲ ਨਾਲ ਹੀ ਬਿਤਾਉਣ ਲੱਗ ਗਿਆ ਹੈ।
ਇਸੇ ਦੇ ਤਹਿਤ, ਇਕ ਵੱਡਾ ਅਤੇ, ਵਿਲੱਖਣ ਉਪਰਾਲਾ ਕਰਦੇ ਹੋਏ, ਪਿੰਡ ਘੋਲੀਆ ਦੇ ਕੁਝ ਨੌਜਵਾਨਾਂ ਵੱਲੋਂ, ਬੇਲੇ ਬੈਠਣ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਹ ਪਹਿਲਕਦਮੀ, ਪਹਿਲਾਂ ਬਰਨਾਲਾ ਦੇ ਬੀਹਲਾ ਪਿੰਡ ਵਿਚ ਕੀਤੀ ਗਈ। ਜਿਸ ਵਿਚ ਕਾਫੀ ਲੋਕਾਂ ਨੇ ਭਾਗ ਲਿਆ, ਤੇ ਇਹ ਮੁਕਾਬਲਾ ਲਗਾਤਾਰ 22 ਘੰਟੇ ਚੱਲਿਆ, ਤੇ ਅਖੀਰ ਵਿਚ ਕੁੱਲ 45 ਵਿਚੋਂ, 6 ਮੈਂਬਰਾਂ ਨੇ, ਮੋਟੀ ਰਕਮ ਵਿੱਚ ਇਨਾਮ ਜਿੱਤਿਆ, ਜੋ ਕਿ ਪੰਜਾਬ ਦਾ ਪਹਿਲਾ ਵਿਹਲੇ ਰਹਿਣ ਦਾ, ਵਿਹਲੇ ਬਹਿ ਕੇ ਗੱਲਾਂ ਕਰਨ ਦਾ ਮੁਕਾਬਲਾ ਸੀ ਤੇ ਇਸੇ ਦੇ ਤਹਿਤ ਪਿੰਡ ਘੋਲੀਆ ਖੁਰਦ ਦੇ ਨੌਜਵਾਨਾਂ ਵੱਲੋਂ, ਪੰਜਾਬ ਦਾ ਦੂਜਾ ਵਿਹਲੇ ਬੈਠਣ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ 30 ਨਵੰਬਰ ਨੂੰ ਹੋਵੇਗਾ।
#😃ਪੰਜਾਬ 'ਚ ਹੋਣ ਜਾ ਰਿਹੈ ਵਿਹਲੇ ਬੈਠਣ ਦਾ ਮੁਕਾਬਲਾ!