🙏ਹੜ੍ਹ ਪੀੜਤਾਂ ਲਈ ਸਲਮਾਨ ਖਾਨ ਨੇ ਭੇਜੀਆਂ 5 ਕਿਸ਼ਤੀਆਂ
42 Posts • 247K views
ਅਰਬਨ ਪੇਂਡੂ
18K views 21 days ago
ਪੰਜਾਬ 'ਚ ਆਏ ਹੜ੍ਹ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਲਮਾਨ ਖਾਨ ਅੱਗੇ ਆਏ ਹਨ। ਉਨ੍ਹਾਂ ਦੀ ਫਾਊਂਡੇਸ਼ਨ ਵਲੋਂ ਹੜ੍ਹ ਰਾਹਤ ਲਈ 5 ਕਿਸ਼ਤੀਆਂ ਭੇਜੀਆਂ ਗਈਆਂ ਹਨ। ਆਮ ਆਦਮੀ ਪਾਰਟੀ ਦੇ ਜਨਰਲ ਸੈਕ੍ਰੇਟਰੀ ਅਤੇ ਪੰਜਾਬ ਟੂਰਿਜ਼ਮ ਦੇ ਚੇਅਰਮੈਨ ਦੀਪਕ ਬਾਲੀ ਨੇ ਹੜ੍ਹ ਪ੍ਰਭਾਵਿਤ ਫਿਰੋਜ਼ਪੁਰ ਪਿੰਡ ਦਾ ਦੌਰਾ ਕੀਤਾ ਅਤੇ ਸਲਮਾਨ ਖਾਨ ਦੇ ਐੱਨ.ਜੀ.ਓ. ਵਲੋਂ ਭੇਜੀਆਂ ਗਈਆਂ ਕਿਸ਼ਤੀਆਂ ਨੂੰ ਪ੍ਰਸ਼ਾਸਨ ਨੂੰ ਸੌਂਪਿਆ। ਇਨ੍ਹਾਂ 'ਚੋਂ 2 ਫਿਰੋਜ਼ਪੁਰ ਬਾਰਡਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀ ਗਈ, ਜਦੋਂ ਕਿ ਬਾਕੀ ਦੀਆਂ ਕਿਸ਼ਤੀਆਂ ਨੂੰ ਰਾਜ ਭਰ 'ਚ ਰੈਸਕਿਊ ਆਪਰੇਸ਼ਨ 'ਚ ਇਸਤੇਮਾਲ ਕੀਤਾ ਜਾਵੇਗਾ। ਦੀਪਕ ਬਾਲੀ ਨੇ ਇਹ ਵੀ ਦੱਸਿਆ ਕਿ ਸਥਿਤੀ ਆਮ ਹੋਣ ਤੋਂ ਬਾਅਦ ਸਲਮਾਨ ਖਾਨ ਦੀ ਫਾਊਂਡੇਸ਼ਨ ਬੀਇੰਗ ਹਿਊਮਨ ਹੁਸੈਨੀਵਾਲਾ ਨਾਲ ਲੱਗਦੇ ਸਰਹੱਦੀ ਕਈ ਪਿੰਡ ਗੋਦ ਲਵੇਗੀ। ਦੱਸਣਯੋਗ ਹੈ ਕਿ ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਅਤੇ ਬੰਨ੍ਹਾਂ ਦੇ ਟੁੱਟਣ ਕਾਰਨ ਆਏ ਹੜ੍ਹ ਨੇ ਹੁਣ ਤੱਕ ਵੱਡੀ ਤਬਾਹੀ ਮਚਾਈ ਹੈ। ਪ੍ਰਸ਼ਾਸਨ ਅਤੇ ਫ਼ੌਜ ਰਾਹਤ ਅਤੇ ਬਚਾਅ ਕੰਮ 'ਚ ਜੁਟੀ ਹੈ, ਉੱਥੇ ਹੀ ਰਣਦੀਪ ਹੁੱਡਾ ਵਰਗੇ ਕਲਾਕਾਰਾਂ ਦਾ ਅੱਗੇ ਆਉਣਾ ਪੀੜਤਾਂ ਲਈ ਉਮੀਦ ਦੀ ਕਿਰਨ ਸਾਬਿਤ ਹੋ ਰਿਹਾ ਹੈ। #🙏ਹੜ੍ਹ ਪੀੜਤਾਂ ਲਈ ਸਲਮਾਨ ਖਾਨ ਨੇ ਭੇਜੀਆਂ 5 ਕਿਸ਼ਤੀਆਂ
199 likes
9 comments 104 shares