😱ਕੈਨੇਡਾ ਤੋਂ ਪੰਜਾਬ ਆਈ ਔਰਤ ਦਾ ਦਿਨ-ਦਿਹਾੜੇ ਕਤਲ
44 Posts • 127K views
Nav
19K views 18 days ago
ਕਪੂਰਥਲਾ ਵਿਖੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਸੀਨਪੁਰਾ ਮੁਹੱਲੇ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਇਕ 48 ਸਾਲਾ ਮਹਿਲਾ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਹੇਮਪ੍ਰੀਤ ਕੌਰ ਵਜੋਂ ਹੋਈ ਹੈ, ਜੋਕਿ ਕਰੀਬ ਇਕ ਮਹੀਨਾ ਪਹਿਲਾਂ ਹੀ ਵਿਦੇਸ਼ ਕੈਨੇਡਾ ਤੋਂ ਵਾਪਸ ਪਰਤੀ ਸੀ।ਵਾਰਦਾਤ ਦਾ ਵੇਰਵਾ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ ਕਰੀਬ 4 ਵਜੇ ਵਾਪਰੀ। ਦੋ ਹਮਲਾਵਰ ਮੋਟਰਸਾਈਕਲਾਂ 'ਤੇ ਆਏ ਸਨ। ਡੀ. ਐੱਸ. ਪੀ. ਸ਼ੀਤਲ ਸਿੰਘ ਨੇ ਦੱਸਿਆ ਕਿ ਜਦੋਂ ਹੇਮਪ੍ਰੀਤ ਕੌਰ ਘਰ ਵਿੱਚ ਇਕੱਲੀ ਸੀ ਤਾਂ ਇਕ ਹਮਲਾਵਰ ਘਰ ਦੇ ਅੰਦਰ ਦਾਖ਼ਲ ਹੋਇਆ ਅਤੇ ਉਸ 'ਤੇ ਕਰੀਬ 4 ਰਾਊਂਡ ਫਾਇਰਿੰਗ ਕੀਤੀ। ਮੁਹੱਲੇ ਦੇ ਇਕ ਵਿਅਕਤੀ ਨੇ ਹਮਲਾਵਰ ਨੂੰ ਰੋਕਣ ਲਈ ਘਰ ਦਾ ਗੇਟ ਬੰਦ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਮੁਲਜ਼ਮ ਹਵਾਈ ਫਾਇਰਿੰਗ ਕਰਦਾ ਹੋਇਆ ਆਪਣੇ ਸਾਥੀ ਨਾਲ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਹੇਮਪ੍ਰੀਤ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਸੀ। ਉਸ ਦਾ ਪਤੀ ਅਤੇ ਪੁੱਤਰ ਇਸ ਸਮੇਂ ਵਿਦੇਸ਼ ਵਿੱਚ ਹੀ ਰਹਿ ਰਹੇ ਹਨ। ਵਾਰਦਾਤ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।ਪੁਲਸ ਦੀ ਕਾਰਵਾਈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਫੋਰੈਂਸਿਕ ਟੀਮ ਵੱਲੋਂ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਗਏ ਹਨ। ਡੀ. ਐੱਸ. ਪੀ. ਸ਼ੀਤਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਫਾਇਰਿੰਗ ਦੇ ਅਸਲ ਕਾਰਨ ਕੀ ਸਨ। #😱ਕੈਨੇਡਾ ਤੋਂ ਪੰਜਾਬ ਆਈ ਔਰਤ ਦਾ ਦਿਨ-ਦਿਹਾੜੇ ਕਤਲ
56 likes
145 shares