#🧠ਵਿਸ਼ਵ ਤਣਾਅ ਦਿਵਸ #🤘 My Status ਭਰੇ ਖ਼ਜ਼ਾਨੇ ਸਾਹਿਬ ਨੇ, ਹੁਣ ਪੀਣ ਨਾ ਦਿੰਦੇ…
ਦੱਸ ਦੇਵਾਂ! ਮੈਂ ਚੜ੍ਹਦੀ ਕਲਾ ‘ਚ ਹਾਂ, ਇਹ ਤਾਂ ਊਈਂ!
ਸਾਰੀ ਉਮਰ ਗੋਲ਼ੀ ਤੋਂ ਬਚਦੇ ਰਹੇ, ਹੁਣ ਗੋਲ਼ੀ ਖਾਣ ਲਈ ਕਹਿ ਰਹੇ ਨੇ,
ਜ਼ਿੰਦਗੀ ਭਰ ਬੰਦੂਕ ਚੁੱਕੀ, ਹੁਣ ਗਿਲਾਸ ਚੁੱਕਣ ‘ਤੇ ਨਸੀਹਤਾਂ ਦੇ ਰਹੇ ਨੇ!
ਕੌਣ ਜਾਣੇ! ਇਹ ਸ਼ਰਾਬ ਨਹੀਂ ਸੰਭਾਲ ਰੱਖੀ, ਇਹ ਤਾਂ ਅਸੀਂ ਆਪਣੀਆਂ ਅਧੂਰੀਆਂ ਕਹਾਣੀਆਂ ਸੰਭਾਲ ਕੇ ਬੈਠੇ ਹਾਂ! ਜਵਾਨੀ ਬਾਰਡਰਾਂ ਨੂੰ ਦੇ ਆਏ, ਹੁਣ ਜੀਵਨ ਸਲਾਹਾਂ ਵਿੱਚ ਲੰਘਾਂ ਰਹੇ ਹਾਂ। ਦੇਸ਼ ਦੇ ਰਾਖੇ ਅਕਸਰ ਚੁੱਪ ਹੁੰਦੇ ਨੇ ਕਿਉਂਕਿ ਉਹ ਹਰ ਦਰਦ ਨੂੰ ਵੀ ਡਿਊਟੀ ਸਮਝ ਕੇ ਸਹਿੰਦੇ ਹਨ। ਤੁਸੀਂ ਕੀ ਜਾਣੋ? ਜਿਸ ਨੇ ਮੌਤ ਨੂੰ ਨੇੜੇ ਤੋਂ ਵੇਖਿਆ ਹੋਵੇ, ਉਹ ਜ਼ਿੰਦਗੀ ਨੂੰ ਕਿਵੇਂ ਸੰਭਾਲ ਕੇ ਰੱਖਦਾ ਹੈ। ਇਹ ਸ਼ਰਾਬ ਦੀਆਂ ਬੋਤਲਾਂ ਨਹੀਂ, ਵੀਹ ਵਰ੍ਹਿਆਂ ਦੀਆਂ ਕੁਰਬਾਨੀਆਂ ਦੀਆਂ ਖ਼ਾਮੋਸ਼ ਕਹਾਣੀਆਂ ਹਨ।
ਜਿਸ ਬੰਦੇ ਨੇ ਵੀਹ ਸਾਲ ਆਪਣੀ ਨੀਂਦ, ਆਪਣੀ ਭੁੱਖ, ਆਪਣੀਆਂ ਖ਼ਾਹਿਸ਼ਾਂ ਤੇ ਆਪਣੇ ਪਰਿਵਾਰ ਤੋਂ ਵੱਧ ਦੇਸ਼ ਨੂੰ ਪਹਿਲ ਦਿੱਤੀ ਹੋਵੇ, ਉਸ ਦੀ ਅਲਮਾਰੀ ਵਿੱਚ ਪਈ ਹਰ ਚੀਜ਼ ਨੂੰ ਸਮਝਣ ਲਈ ਸਿਰਫ਼ ਅੱਖਾਂ ਨਹੀਂ, ਵੱਡਾ ਦਿਲ, ਤੰਦਰੁਸਤ ਦਿਮਾਗ਼ ਤੇ ਪਹਾੜ ਵਰਗਾ ਜਿਗਰਾ ਚਾਹੀਦਾ ਹੈ। ਸਧਾਰਨ ਲੋਕ ਤਸਵੀਰ ਵੇਖ ਕੇ ਕਹਿ ਕਹਿਣਗੇ ਕਿ…
“ਬਹੁਤ ਸ਼ਰਾਬ ਇਕੱਠੀ ਕਰ ਰੱਖੀ ਆ…” ਪਰ ਕੋਈ ਇਹ ਨਹੀਂ ਪੁੱਛੇਗਾ ਕਿ “ਇਹ ਇਕੱਠੀ ਕਰਨ ਵਾਲੇ ਨੇ ਆਪਣੀ ਜ਼ਿੰਦਗੀ ਵਿੱਚੋਂ ਜਵਾਨੀ ਨੂੰ ਕਿੰਨਾ ਕੁ ਖ਼ਰਚ ਦਿੱਤਾ ਸੀ?”
ਦੇਸ਼ ਦੇ ਰਾਖਿਆਂ ਦੀ ਜ਼ਿੰਦਗੀ ਆਮ ਬੰਦੇ ਵਰਗੀ ਨਹੀਂ ਹੁੰਦੀ। ਆਮ ਬੰਦਾ ਸਵੇਰੇ ਘਰੋਂ ਨਿਕਲਦਾ ਹੈ ਤੇ ਸ਼ਾਮ ਨੂੰ ਵਾਪਸ ਆ ਜਾਂਦਾ ਹੈ। ਪਰ ਫੌਜੀ ਜਦੋਂ ਘਰੋਂ ਨਿਕਲਦਾ ਹੈ ਤਾਂ ਉਸ ਨੂੰ ਆਪ ਵੀ ਨਹੀਂ ਪਤਾ ਹੁੰਦਾ ਕਿ ਵਾਪਸ ਆਉਣਾ ਵੀ ਹੈ ਜਾਂ ਨਹੀਂ। ਜਿਸ ਦਿਨ ਤੋਂ ਵਰਦੀ ਪੈ ਜਾਂਦੀ ਹੈ, ਉਸ ਦਿਨ ਤੋਂ ਉਸ ਦੀ ਆਪਣੀ ਜ਼ਿੰਦਗੀ ਵੀ ਉਸ ਦੀ ਨਹੀਂ ਰਹਿੰਦੀ।
ਉਸ ਦੇ ਦਿਨ ਹੁਕਮਾਂ ਦੇ ਹੋ ਜਾਂਦੇ ਨੇ, ਉਸ ਦੀਆਂ ਰਾਤਾਂ ਡਿਊਟੀਆਂ ਦੀਆਂ ਹੋ ਜਾਂਦੀਆਂ ਨੇ, ਉਸ ਦੇ ਤਿਉਹਾਰ ਬਾਰਡਰਾਂ ਦੇ ਹੋ ਜਾਂਦੇ ਨੇ, ਉਸ ਦੀਆਂ ਖੁਸ਼ੀਆਂ ਫੋਨਾਂ ਦੀਆਂ ਘੰਟੀਆਂ ਵਿੱਚ ਕੈਦ ਹੋ ਜਾਂਦੀਆਂ ਨੇ! ਕਿਉਂਕਿ ਦੇਸ਼ ਨੂੰ ਇੱਕ ਸਿਪਾਹੀ ਚਾਹੀਦਾ ਹੁੰਦਾ ਹੈ… ਪਰ ਉਸ ਸਿਪਾਹੀ ਦੇ ਘਰ ਨੂੰ ਇੱਕ ਪੁੱਤ, ਇੱਕ ਪਤੀ, ਇੱਕ ਪਿਉ ਚਾਹੀਦਾ ਹੁੰਦਾ ਹੈ। ਇਹ ਉਹ ਜੰਗ ਹੈ, ਜੋ ਹਰ ਫੌਜੀ ਬਿਨ ਜੰਗ ਤੋਂ ਵੀ ਹਰ ਰੋਜ਼ ਆਪਣੇ ਅੰਦਰ ਨਾਲ ਲੜਦਾ ਹੈ। ਉਸ ਸਮੇਂ ਸ਼ਰਾਬ ਦੀ ਨਹੀਂ, ਉਸ ਨੂੰ ਘਰ ਦੀ ਤਲਬ ਹੁੰਦੀ ਹੈ। ਪਰ ਉਸ ਤਲਬ ਨੂੰ ਦਬਾਉਣ ਲਈ, ਉਹ ਫੌਜ ਵੱਲੋਂ ਮਿਲਦੇ ਦੋ ਜਾਮ ਮਾਰ ਕੇ ਯਾਦਾਂ ਨੂੰ ਜ਼ਿਆਦਾ ਨਿਗਲਦਾ ਹੈ ਤੇ ਆਪਣੇ ਆਪ ਨੂੰ ਪੱਥਰ ਬਣਾਉਂਦਾ ਜਾਂਦਾ ਹੈ। ਫਿਰ ਅਗਾਂਹ ਵੀਹ ਸਾਲ… ਇਹ ਕੋਈ ਛੋਟਾ ਸਮਾਂ ਨਹੀਂ ਹੁੰਦਾ। ਇਸ ਦੌਰਾਨ ਉਸ ਨੇ ਕੀ ਨਹੀਂ ਗੁਆਇਆ ਹੁੰਦਾ?
ਕਿਸੇ ਦੀ ਮਾਂ ਦਾ ਅੰਤਿਮ ਸੰਸਕਾਰ ਛੁੱਟ ਜਾਂਦਾ ਹੈ।
ਕਿਸੇ ਦੀ ਧੀ ਦਾ ਜਨਮ।
ਕਿਸੇ ਦੇ ਪੁੱਤ ਦਾ ਪਹਿਲਾਂ ਸਕੂਲ ਦਿਹਾੜਾ।
ਕਿਸੇ ਦੀ ਵਿਆਹ ਦੀ ਵਰ੍ਹੇਗੰਢ।
ਕਿਸੇ ਦਾ ਆਪਣਾ ਜਨਮਦਿਨ…
ਉਹ ਹਰ ਵਾਰੀ ਆਪਣੇ ਮਨ ਨੂੰ ਇਹੀ ਕਹਿ ਕੇ ਚੁੱਪ ਕਰਾ ਦਿੰਦਾ ਹੈ “ਕਮਲ਼ਿਆਂ ਮਜਬੂਰੀਆਂ ਪਹਿਲਾਂ ਨੇ…” ਕੋਈ ਕਿਸਮਤ ਦਾ ਧਨੀ ਫੌਜੀ ਵੀਰ ਹੀ ਸੇਵਾ ਮੁਕਤ ਹੋ ਕੇ ਆਪਣੇ ਘਰ ਵਿੱਚ “ਮਹਿਮਾਨ” ਵਾਂਗ ਮਹਿਸੂਸ ਕਰਦਾ ਹੈ। ਜਦੋਂ ਉਸ ਨੂੰ ਹਰ ਮਹੀਨੇ ਚਾਰ ਬੋਤਲਾਂ ਮਿਲਦੀਆਂ ਨੇ ਤਾਂ ਉਹ ਸਿਰਫ਼ ਸ਼ਰਾਬ ਨਹੀਂ ਲੈਂਦਾ… ਸ਼ਾਇਦ ਆਪਣੀ ਖੋਹੀ ਹੋਈ ਆਜ਼ਾਦੀ ਨੂੰ ਹੱਥ ਪਾਉਂਦਾ ਹੈ। ਪਰ ਜੀਵਨ ਦੀ ਅਜੀਬ ਵਿਡੰਬਨਾ ਵੇਖੋ…
ਜਿਸ ਉਮਰ ਵਿੱਚ ਇਨਸਾਨ ਸੋਚਦਾ ਹੈ ਕਿ “ਹੁਣ ਆਪਣੀ ਮਰਜ਼ੀ ਨਾਲ ਜੀਵਾਂਗੇ…” ਉਸ ਉਮਰ ਵਿੱਚ ਡਾਕਟਰ ਉਸ ਦੇ ਸਾਹਮਣੇ ਰਿਪੋਰਟਾਂ ਰੱਖ ਦਿੰਦਾ ਹੈ।
“ਸ਼ੂਗਰ ਵੱਧ ਗਈ…”
“ਬਲੱਡ ਪ੍ਰੈਸ਼ਰ ਕਾਬੂ ਵਿੱਚ ਰੱਖੋ…”
“ਦਿਲ ਦੀ ਸੰਭਾਲ ਕਰੋ…”
“ਸ਼ਰਾਬ ਤੋਂ ਦੂਰ ਰਹੋ…”
ਡਾਕਟਰ ਗ਼ਲਤ ਨਹੀਂ ਹੁੰਦਾ।
ਉਹ ਸਰੀਰ ਦੀ ਭਾਸ਼ਾ ਸਮਝਦਾ ਹੈ।
ਉਹ ਜਾਣਦਾ ਹੈ ਕਿ ਰੋਜ਼ ਦੀ ਸ਼ਰਾਬ ਹੌਲੀ-ਹੌਲੀ ਸਰੀਰ ਨੂੰ ਅੰਦਰੋਂ ਖਾ ਜਾਂਦੀ ਹੈ। ਪਰ ਜ਼ਿੰਦਗੀ ਦਾ ਇੱਕ ਹੋਰ ਸੱਚ ਇਹ ਵੀ ਹੈ ਕਿ ਸਿਰਫ਼ ਸਰੀਰ ਹੀ ਨਹੀਂ ਥੱਕਦਾ, ਮਨ ਵੀ ਥੱਕ ਜਾਂਦਾ ਹੈ। ਮਨ ਦੀ ਥਕਾਵਟ ਦੀ ਕੋਈ ਦਵਾਈ ਨਹੀਂ ਹੁੰਦੀ। ਕਈ ਵਾਰ ਇਨਸਾਨ ਸ਼ਰਾਬ ਨਹੀਂ ਪੀਂਦਾ, ਪਰ ਉਹ ਆਪਣੇ ਅੰਦਰ ਦੀ ਖ਼ਾਮੋਸ਼ੀ ਨੂੰ ਘੁੱਟਾਂ ਵਿੱਚ ਨਿਗਲਦਾ ਹੈ।
ਉਹ! ਉਹ ਸਾਰੀਆਂ ਰਾਤਾਂ ਪੀਂਦਾ ਹੈ ਜਦੋਂ ਉਹ ਇਕੱਲਾ ਸੀ।
ਉਹ! ਉਹ ਸਾਰੀਆਂ ਯਾਦਾਂ ਪੀਂਦਾ ਹੈ ਜਿਹੜੀਆਂ ਉਸ ਨੇ ਦਿਲ ਵਿੱਚ ਦੱਬ ਕੇ ਰੱਖੀਆਂ ਨੇ।
ਉਹ! ਉਹ ਸਾਰੇ ਅਧੂਰੇ ਪਲ਼ ਪੀਂਦਾ ਹੈ ਜੋ ਉਸ ਦੀ ਡਿਊਟੀ ਨੇ ਉਸ ਤੋਂ ਖੋਹ ਲਏ।
ਤਸਵੀਰ ਵਿੱਚ ਪਈਆਂ ਬੋਤਲਾਂ ਨੂੰ ਸਿਰਫ਼ ਨਸ਼ਾ ਸਮਝਣਾ ਗ਼ਲਤ ਹੋਵੇਗਾ। ਇਹ ਤਾਂ ਇੱਕ ਫੌਜੀ ਦੀ ਮਨੋਦਸ਼ਾ ਦਾ ਮਿਊਜ਼ੀਅਮ ਹੈ। ਉੱਪਰ ਸਜੇ ਕੱਚ ਦੇ ਗਿਲਾਸ ਵੀ ਬਹੁਤ ਕੁਝ ਕਹਿੰਦੇ ਨੇ, ਉਹ ਅਜੇ ਵੀ ਨਵੇਂ ਪਏ ਨੇ, ਸ਼ਾਇਦ ਬੰਦਾ ਅਜੇ ਵੀ “ਕਿਸੇ ਖ਼ਾਸ ਦਿਨ” ਦੀ ਉਡੀਕ ਕਰ ਰਿਹਾ ਹੈ। ਪਰ ਜ਼ਿੰਦਗੀ ਦਾ ਸਭ ਤੋਂ ਵੱਡਾ ਧੋਖਾ ਹੀ ਇਹ ਹੈ ਕਿ ਉਹ “ਖ਼ਾਸ ਦਿਨ” ਕਦੇ ਨਹੀਂ ਆਉਂਦਾ। ਇਨਸਾਨ ਸਾਰੀ ਉਮਰ ਚੀਜ਼ਾਂ ਸੰਭਾਲਦਾ ਰਹਿੰਦਾ ਹੈ।
ਚੰਗੇ ਕੱਪੜੇ…
ਨਵੇਂ ਬਰਤਨ…
ਮਹਿੰਗੀਆਂ ਚੀਜ਼ਾਂ…
ਸ਼ੌਕ…
ਖ਼ਾਹਿਸ਼ਾਂ…
ਪਰ ਸਮਾਂ ਕਦੇ ਨਹੀਂ ਰੁਕਦਾ, ਇੱਕ ਦਿਨ ਸਰੀਰ ਕਹਿ ਦਿੰਦਾ ਹੈ “ਹੁਣ ਨਹੀਂ…” ਫਿਰ ਅਲਮਾਰੀਆਂ ਭਰੀਆਂ ਰਹਿ ਜਾਂਦੀਆਂ ਨੇ ਤੇ ਮਨੁੱਖ ਅੰਦਰੋਂ ਖਾਲ਼ੀ ਹੋ ਜਾਂਦਾ ਹੈ। ਸੱਚ ਪੁੱਛੋ ਤਾਂ ਇਹ ਵਾਰਤਕ ਸ਼ਰਾਬ ਬਾਰੇ ਨਹੀਂ ਹੈ। ਇਹ ਉਸ ਸਮਾਜ ਬਾਰੇ ਹੈ ਜੋ ਇਨਸਾਨ ਨੂੰ ਸਾਰੀ ਉਮਰ ਜ਼ਿੰਮੇਵਾਰੀਆਂ ਵਿੱਚ ਜੋੜ ਕੇ ਰੱਖਦਾ ਹੈ।
ਬਚਪਨ ਵਿੱਚ ਕਹਿੰਦਾ ਹੈ— “ਪੜ੍ਹ ਲੈ…”
ਜਵਾਨੀ ਵਿੱਚ ਕਹਿੰਦਾ ਹੈ— “ਕਮਾ ਲੈ…”
ਵਿਆਹ ਤੋਂ ਬਾਅਦ— “ਬੱਚਿਆਂ ਲਈ ਜੀ…”
ਬੁਢਾਪੇ ਵਿੱਚ— “ਹੁਣ ਪਰਹੇਜ਼ ਕਰ…”
ਇਸ ਸਾਰੇ ਸਫ਼ਰ ਵਿੱਚ ਇਨਸਾਨ ਆਪਣੇ ਲਈ ਜਿਉਂਦਾ ਕਦੋਂ ਹੈ? ਦੇਸ਼ ਦਾ ਰਾਖਾ ਵੀ ਆਖ਼ਿਰ ਇਨਸਾਨ ਹੀ ਹੁੰਦਾ ਹੈ। ਉਸ ਦੇ ਵੀ ਸ਼ੌਕ ਹੁੰਦੇ ਨੇ। ਉਸ ਦੀਆਂ ਵੀ ਖ਼ਾਹਿਸ਼ਾਂ ਹੁੰਦੀਆਂ ਨੇ। ਉਹ ਵੀ ਕਦੇ ਕਦੇ ਬਿਨਾਂ ਡਰ ਦੇ ਹੱਸਣਾ ਚਾਹੁੰਦਾ ਹੈ। ਪਰ ਦੁੱਖ ਇਹ ਹੈ ਕਿ ਲੋਕ ਉਸ ਦੀ ਵਰਦੀ ਨੂੰ ਤਾਂ ਸਲਾਮ ਕਰਦੇ ਨੇ, ਪਰ ਉਸ ਦੀ ਮਨੋਦਸ਼ਾ ਨੂੰ ਬਿਲਕੁਲ ਵੀ ਨਹੀਂ ਸਮਝਦੇ। ਇਸ ਲਈ ਜਦੋਂ ਤੁਸੀਂ ਕਿਸੇ ਫੌਜੀ ਦੀ ਅਲਮਾਰੀ ਵਿੱਚ ਸ਼ਰਾਬ ਦੀਆਂ ਬੋਤਲਾਂ ਵੇਖੋ ਤਾਂ ਸਿਰਫ਼ ਇਹ ਨਾ ਸੋਚੋ ਕਿ “ਇਹ ਬੰਦਾ ਪੀਂਦਾ ਬਹੁਤ ਹੋਵੇਗਾ…” ਸੱਚ ਇਹ ਹੁੰਦਾ ਹੈ ਕਿ ਉਹ ਬੰਦਾ ਸਾਰੀ ਉਮਰ ਆਪਣੀਆਂ ਖ਼ਾਹਿਸ਼ਾਂ ਨੂੰ ਪੀਂਦਾ ਆਇਆ ਹੁੰਦਾ ਹੈ।
ਸਮਾਜ ਬਾਰੇ ਸੋਚਦਾ ਇਹ ਸੋਚਦਾ ਹੈ ਕਿ ‘ਮੈਥੋਂ ਮੇਰਾ ਆਪਣਾ ਆਹ ਮਿਲਦਾ ਰਾਸ਼ਨ ਨਹੀਂ ਵਰਤਿਆ ਜਾਂਦਾ, ਲੋਕ ਪਤਾ ਨਹੀਂ ਕਿਵੇਂ, ਕਿਸੇ ਦਾ ਹੱਕ ਖਾਈ ਜਾਂਦੇ ਆ..? ਕੀ ਉਨ੍ਹਾਂ ਮੌਤ ਯਾਦ ਨਹੀਂ..?
✍🏻ਹਰਫੂਲ ਸਿੰਘ ਭੁੱਲਰ
🌹 ਹਰਮੰਦਰ ਸਿੰਘ ਵਿਰਕ
📞+919463215026
ਜਿਹੜੇ ਦੁਨਿਆਵੀ ਰਿਸ਼ਤੇ ਹੰਝੂ ਪੂੰਝਣ ਦੀ ਥਾਂ ਹੰਝੂ ਦੇਣ ਲੱਗ ਜਾਣ, ਉੱਥੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਰਿਸ਼ਤੇ ਆਪਣੀ ਉਮਰ ਪੂਰੀ ਕਰ ਚੁੱਕੇ ਹਨ। ਕਿਉਂਕਿ ਅਸਲ ਰਿਸ਼ਤੇ ਕਿਸੇ ਨੂੰ ਟੁੱਟਣ ਨਹੀਂ ਦਿੰਦੇ, ਉਹ ਤਾਂ ਆਪਣੇ ਹਰ ਥੱਕੇ ਹੋਏ ਮਨ ਨੂੰ ਸਹਾਰਾ ਦਿੰਦੇ ਹਨ। ਜਿੱਥੇ ਆਪਣਾਪਣ ਮਰ ਜਾਵੇ, ਜਿੱਥੇ ਗੱਲਾਂ ਵਿੱਚ ਤਾਹਨੇ ਅਤੇ ਖ਼ਾਮੋਸ਼ੀਆਂ ਵਿੱਚ ਨਫ਼ਰਤ ਵੱਸਣ ਲੱਗ ਪਏ, ਉੱਥੇ ਸਿਰਫ਼ ਰਿਸ਼ਤਿਆਂ ਦੇ ਨਾਮ ਬਚਦੇ ਹਨ, ਰੂਹ ਨਹੀਂ ਹੁੰਦੀ।
ਬੰਦਿਆ… ਕਿੰਨੀ ਤਰੱਕੀ ਕਰ ਗਿਆ ਤੂੰ! ਚੰਨ ਤੱਕ ਪਹੁੰਚ ਗਿਆ, ਮਸ਼ੀਨਾਂ ਨੂੰ ਸੋਚਣਾ ਸਿਖਾ ਦਿੱਤਾ, ਸਮੁੰਦਰਾਂ ਦੀਆਂ ਗਹਿਰਾਈਆਂ ਤੈ ਮਾਪ ਲਈਆਂ, ਪਰ ਅਫ਼ਸੋਸ, ਤੂੰ ਆਪਣੇ ਅੰਦਰਲੇ ਇਨਸਾਨ ਨੂੰ ਹੀ ਗੁਆ ਬੈਠਿਆ ਹੈ। ਹੁਣ ਧਰਤੀ ‘ਤੇ ਸਭ ਤੋਂ ਖ਼ਤਰਨਾਕ ਜੀਵ ਕੋਈ ਜੰਗਲੀ ਜਾਨਵਰ ਨਹੀਂ, ਸਗੋਂ ਉਹ ਮਨੁੱਖ ਹੈ ਜੋ ਚਿਹਰੇ ‘ਤੇ ਮਾਸੂਮੀਅਤ ਅਤੇ ਦਿਲ ਵਿੱਚ ਜ਼ਹਿਰ ਰੱਖਦਾ ਹੈ। ਹੁਣ ਡਰ ਸੱਪਾਂ ਤੋਂ ਨਹੀਂ ਲੱਗਦਾ, ਡਰ ਉਹਨਾਂ ਲੋਕਾਂ ਤੋਂ ਲੱਗਦਾ ਹੈ ਜੋ ਮੁਸਕਰਾ ਕੇ ਦਿਲਾਂ ਵਿੱਚ ਖ਼ੰਜਰ ਉਤਾਰਦੇ ਨੇ!
ਪਹਿਲਾਂ ਮੈਂ ਸਮਝਦਾ ਸੀ ਕਿ ਦੋਗਲੇ ਕਿਰਦਾਰ ਸਿਰਫ਼ ਉਹਨਾਂ ਦੇ ਹੁੰਦੇ ਹਨ ਜੋ ਕਹਿੰਦੇ ਕੁਝ ਹੋਰ ਅਤੇ ਕਰਦੇ ਕੁਝ ਹੋਰ ਹਨ। ਪਰ ਸਮੇਂ ਨਾਲ ਸਮਝ ਆਇਆ ਕਿ ਬੰਦੇ ਤਾਂ ਰਿਸ਼ਤਿਆਂ ਨੂੰ ਵੀ ਇੱਕ ਖੇਡ ਸਮਝਦੇ ਹਨ। ਯਾਰੀ ਦਾ ਮਖੌਟਾ ਪਾ ਕੇ ਇਨਸਾਨ ਦੇ ਭਰੋਸੇ ਨਾਲ ਖੇਡਦੇ ਹਨ। ਸਾਹਮਣੇ ਹਮਦਰਦੀ, ਪਿੱਠ ਪਿੱਛੇ ਕਮਜ਼ੋਰੀਆਂ ਦਾ ਮਜ਼ਾਕ ਬਣਾਉਂਦੇ ਨੇ। ਕਿੰਨਾ ਅਜੀਬ ਸਮਾਂ ਆ ਗਿਆ ਹੁਣ ਲੋਕ ਕਿਸੇ ਦੇ ਜ਼ਖ਼ਮਾਂ ‘ਤੇ ਮਲ੍ਹਮ ਨਹੀਂ ਲਗਾਉਂਦੇ, ਸਗੋਂ ਜ਼ਖ਼ਮਾਂ ਨੂੰ ਆਪਣਾ ਹਥਿਆਰ ਬਣਾ ਲੈਂਦੇ ਨੇ!
ਕਦੇ ਸੱਜਣ ਦਾ ਕੀਤਾ ਹਲਕਾ ਜਿਹਾ ਵਾਅਦਾ ਵੀ ਪੱਥਰ ‘ਤੇ ਲੀਕ ਹੋਇਆ ਕਰਦਾ ਸੀ। ਮਨੁੱਖ ਦੀ ਜ਼ੁਬਾਨ ਵਿੱਚ ਵਜ਼ਨ ਹੁੰਦਾ ਸੀ, ਨੀਅਤਾਂ ਪਵਿੱਤਰ ਹੁੰਦੀਆਂ ਸਨ। ਰਿਸ਼ਤੇ ਲਾਭ ਦੇ ਅਧਾਰ ‘ਤੇ ਨਹੀਂ, ਸਗੋਂ ਅਹਿਸਾਸਾਂ ਸਦਕੇ ਨਿਭਾਏ ਜਾਂਦੇ ਸਨ। ਹੁਣ ਤਾਂ ਮਨੁੱਖ ਦੀ ਬਾਹਰਲੀ ਚੰਗਿਆਈ ਤੋਂ ਜ਼ਿਆਦਾ ਡਰ ਲੱਗਦਾ ਹੈ। ਕਿਉਂਕਿ ਬਹੁਤ ਸਾਰੇ ਚਿਹਰੇ ਸਿਰਫ਼ ਕਿਰਦਾਰ ਨਿਭਾ ਰਹੇ ਹਨ, ਇਨਸਾਨੀਅਤ ਨਹੀਂ।
ਬੇਹੱਦ ਦੁੱਖ ਹੁੰਦਾ ਹੈ, ਜਦੋਂ ਬੰਦਾ ਹੀ ਬੰਦਿਆਂ ਨਾਲ ਬੰਦਿਆਂ ਵਾਲਾ ਵਿਵਹਾਰ ਨਹੀਂ ਕਰਦਾ। ਹਰ ਕੋਈ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਹੈ। ਕਿਸੇ ਨੂੰ ਡਿੱਗਦਾ ਵੇਖ ਕੇ ਹੱਥ ਫੜਨ ਦੀ ਥਾਂ ਲੋਕ ਉਸ ਦਾ ਤਮਾਸ਼ਾ ਬਣਾਉਣਾ ਜ਼ਿਆਦਾ ਬਿਹਤਰ ਸਮਝਦੇ ਹਨ। ਪਰ ਫਿਰ ਵੀ ਜੀਵਨ ਕਦੇ ਰੁਕਦਾ ਨਹੀਂ। ਜਿਉਣਾ ਤਾਂ ਪੈਂਦਾ ਹੀ ਹੈ। ਟੁੱਟ ਕੇ ਵੀ ਮੁਸਕੁਰਾਉਣਾ ਪੈਂਦਾ ਹੈ ਤੇ ਰੋ ਕੇ ਵੀ ਤੁਰਨਾ ਪੈਂਦਾ ਹੈ।
ਸਮਾਂ ਹਮੇਸ਼ਾ ਸਿਖਾਉਂਦਾ ਹੈ ਕਿ ਜਿਹੜੇ ਲੋਕ ਝੁਕਣਾ ਜਾਣਦੇ ਹਨ, ਆਪਣੀ ਗ਼ਲਤੀ ਸਵੀਕਾਰ ਕਰਨਾ ਜਾਣਦੇ ਹਨ, ਉਹ ਕਦੇ ਪੂਰੀ ਤਰ੍ਹਾਂ ਹਾਰਦੇ ਨਹੀਂ। ਨਿਮਰਤਾ ਕਮਜ਼ੋਰੀ ਨਹੀਂ ਹੁੰਦੀ, ਇਹ ਤਾਂ ਮਨੁੱਖ ਦੇ ਕਿਰਦਾਰ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਤੂਫ਼ਾਨ ਲੱਖ ਕੋਸ਼ਿਸ਼ਾਂ ਕਰ ਲੈਣ, ਪਰ ਉਹ ਦਰੱਖ਼ਤ ਜੜ੍ਹਾਂ ਸਮੇਤ ਨਹੀਂ ਡਿੱਗਦੇ ਜਿਹੜੇ ਝੁਕਣਾ ਜਾਣਦੇ ਹਨ। ਹੰਕਾਰ ਵਾਲੇ ਮਨੁੱਖ ਭਾਵੇਂ ਬਹੁਤ ਉੱਚੇ ਦਿਖਾਈ ਦੇਣ, ਪਰ ਮੌਕਾ ਆਉਣ ਤੇ ਪਹਿਲੇ ਝੋਕੇ ਨਾਲ ਹੀ ਟੁੱਟ ਜਾਂਦੇ ਹਨ।
ਦੁਨੀਆ ਕਿੰਨੀ ਵੀ ਬੇਰਹਿਮ ਲੱਗੇ ਪਰ ਮਨੁੱਖਤਾ ਵਿੱਚੋਂ ਸਾਡਾ ਵਿਸ਼ਵਾਸ ਕਦੇ ਖ਼ਤਮ ਨਹੀਂ ਹੋਣਾ ਚਾਹੀਦਾ। ਇਹ ਸੱਚ ਹੈ ਕਿ ਹਰ ਕੋਈ ਚੰਗਾ ਨਹੀਂ ਹੁੰਦਾ, ਪਰ ਸਾਰਾ ਸੰਸਾਰ ਵੀ ਬੇਵਫ਼ਾ ਨਹੀਂ। ਕਈ ਵਾਰ ਨੇੜੇ ਖੜ੍ਹੇ ਲੋਕ ਹੀ ਲੱਤਾਂ ਖਿੱਚਦੇ ਹਨ ਤੇ ਦੂਰ ਬੈਠੇ ਅਣਜਾਣ ਲੋਕ ਸੱਚ ਦੇ ਹੱਕ ਵਿੱਚ ਡੱਟ ਜਾਂਦੇ ਹਨ। ਇਸ ਲਈ ਜ਼ਿੰਦਗੀ ਵਿੱਚ ਲੋਕਾਂ ਤੋਂ ਨਹੀਂ, ਸਗੋਂ ਆਪਣੀਆਂ ਉਮੀਦਾਂ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਕੁਦਰਤ ਨੇ ਸਾਨੂੰ ਸਭ ਨੂੰ ਅਜ਼ਾਦੀ ਦਿੱਤੀ ਹੈ, ਪਰ ਅਸੀਂ ਜਾਣੇ-ਅਣਜਾਣੇ ਆਪਣੇ ਹੀ ਬੁਣੇ ਜਾਲ ਵਿੱਚ ਫਸ ਜਾਂਦੇ ਹਾਂ। ਝੂਠ, ਦਿਖਾਵਾ, ਹੰਕਾਰ ਅਤੇ ਲਾਲਚ ਇਹ ਉਹ ਧਾਗੇ ਹਨ ਜਿਨ੍ਹਾਂ ਨਾਲ ਮਨੁੱਖ ਆਪਣੀ ਹੀ ਕੈਦ ਤਿਆਰ ਕਰ ਲੈਂਦਾ ਹੈ। ਫਿਰ ਇੱਕ ਦਿਨ ਉਸ ਨੂੰ ਆਪਣੇ ਹੀ ਬਣਾਏ ਹਨੇਰੇ ਤੋਂ ਡਰ ਲੱਗਣ ਲੱਗਦਾ ਹੈ। ਪਰ ਉਸ ਵੇਲੇ ਘਬਰਾਉਣ ਦੀ ਲੋੜ ਨਹੀਂ ਹੁੰਦੀ, ਸਿਰਫ਼ ਸੱਚ ਬੋਲਣ ਦੀ ਲੋੜ ਹੁੰਦੀ ਹੈ। ਕਿਉਂਕਿ ਸੱਚ ਭਾਵੇਂ ਚੁਭਦਾ ਹੈ, ਪਰ ਆਖ਼ਿਰਕਾਰ ਮਨੁੱਖ ਨੂੰ ਆਜ਼ਾਦ ਕਰ ਦਿੰਦਾ ਹੈ।
ਕੰਡਿਆਂ ਦਾ ਕੋਈ ਦੋਸ਼ ਨਹੀਂ ਹੁੰਦਾ, ਦੋਸ਼ ਤਾਂ ਸਾਡਾ ਬੇਫ਼ਿਕਰੀ ਨਾਲ ਤੁਰਨ ਵਾਲਿਆਂ ਦਾ ਹੁੰਦਾ ਹੈ। ਜ਼ਿੰਦਗੀ ਹਰ ਮੋੜ ‘ਤੇ ਸਬਕ ਦਿੰਦੀ ਹੈ। ਕਈ ਵਾਰ ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣਾ ਸਮਝਦੇ ਹਾਂ, ਉਹੀ ਸਾਨੂੰ ਸਭ ਤੋਂ ਵੱਧ ਤੋੜ ਜਾਂਦੇ ਹਨ। ਪਰ ਇਹ ਟੁੱਟਣਾ ਵੀ ਵਿਅਰਥ ਨਹੀਂ ਜਾਂਦਾ। ਇਹ ਮਨੁੱਖ ਨੂੰ ਆਪਣੇ ਆਪ ਨਾਲ ਮਿਲਾਉਂਦਾ ਹੈ।
ਸਾਡਾ ਸਭ ਤੋਂ ਵੱਡਾ ਔਗੁਣ ਆਪਣੇ ਔਗੁਣਾਂ ਤੋਂ ਜਾਣੂ ਨਾ ਹੋਣਾ ਹੁੰਦਾ ਹੈ। ਮਨੁੱਖ ਦੁਨੀਆ ਨੂੰ ਤਾਂ ਬੜੀ ਆਸਾਨੀ ਨਾਲ ਪਰਖ ਲੈਂਦਾ ਹੈ, ਪਰ ਆਪਣੇ ਆਪ ਨੂੰ ਸਮਝਣ ਤੋਂ ਡਰਦਾ ਹੈ। ਜਦੋਂ ਇਨਸਾਨ ਆਪਣੇ ਅੰਦਰ ਝਾਤ ਮਾਰਨੀ ਸ਼ੁਰੂ ਕਰ ਦਿੰਦਾ ਹੈ, ਉਦੋਂ ਸਾਡੀ ਅਸਲ ਸੰਸਾਰਿਕ ਯਾਤਰਾ ਸ਼ੁਰੂ ਹੁੰਦੀ ਹੈ।
ਕੁਝ ਨਹੀਂ ਹੋਇਆ, ਕੋਸ਼ਿਸ਼ ਕਰ ਕੇ ਆਪਾਂ ਆਪਣੇ ਕਿਰਦਾਰ ਨੂੰ ਇੰਨਾ ਖੂਬਸੂਰਤ ਬਣਾਈਏ ਕਿ ਸਾਨੂੰ ਡੇਗਣ ਵਾਲੇ ਵੀ ਇੱਕ ਦਿਨ ਸਾਡੀ ਮਿਸਾਲ ਦੇਣ। ਥੋੜਾ ਵਕਤ ਜ਼ਰੂਰ ਲੱਗੇਗਾ, ਲੋਕ ਨਫ਼ਰਤ ਵੀ ਕਰਨਗੇ, ਮਿਹਣੇ ਵੀ ਮਾਰਣਗੇ, ਸਾਨੂੰ ਤੋੜਨ ਦੀਆਂ ਕੋਸ਼ਿਸ਼ਾਂ ਵੀ ਕਰਨਗੇ। ਪਰ ਜਿਸ ਦਿਨ ਫੁੱਲ ਬਣ ਗਏ, ਉਸ ਦਿਨ ਕੰਡਿਆਂ ਵਰਗੇ ਲੋਕ ਤਰੀਫ਼ ਵੀ ਕਰਨਗੇ ਤੇ ਹਿਫ਼ਾਜ਼ਤ ਕਰਨ ਲਈ ਵੀ ਮਜ਼ਬੂਰ ਹੋਣਗੇ।
ਕਿਉਂਕਿ ਅਖ਼ੀਰ ਜਿੱਤ ਉਸ ਮਨੁੱਖ ਦੀ ਕਦੇ ਨਹੀਂ ਹੁੰਦੀ ਜੋ ਸਭ ਨੂੰ ਹਰਾ ਦੇਵੇ, ਕਾਮਯਾਬੀ ਤੇ ਖੁਸ਼ਹਾਲ ਜ਼ਿੰਦਗੀ ਉਸ ਦੀ ਹੁੰਦੀ ਹੈ ਜੋ ਦੁਨੀਆ ਦੀ ਨਫ਼ਰਤ ਦੇ ਬਾਵਜੂਦ ਵੀ ਆਪਣੇ ਅੰਦਰਲੀ ਇਨਸਾਨੀਅਤ ਨੂੰ ਮਰਨ ਨਾ ਦੇਵੇ।
✍🏻ਹਰਫੂਲ ਸਿੰਘ ਭੁੱਲਰ
🌹 ਹਰਮੰਦਰ ਸਿੰਘ ਵਿਰਕ
📞+919463215026 #🤘 My Status
#🤘 My Status 'ਮਾਂ' ਦਾ ਪਿਆਰ ਮਿਲਦਾ ਐ ਨਸੀਬਾਂ ਵਾਲਿਆਂ ਨੂੰ
ਦੁਨੀਆਂ 'ਚ ਨਹੀ ਇਸਦਾ ਬਾਜਾਰ ਹੁੰਦਾ
ਇਹ ਰਿਸ਼ਤਾ ਰੱਬ ਦੀਆਂ ਰਹਿਮਤਾਂ ਦਾ
ਹੋਰ ਕੋਈ ਰਿਸ਼ਤਾ ਨਹੀ ਐਨਾਂ ਵਫਾਦਾਰ ਹੁੰਦਾ
ਉਸ ਘਰ ਤੋ ਚੰਗਾ ਸ਼ਮਸ਼ਾਨ ਹੁੰਦਾ
ਜਿਥੇ 'ਮਾਂ' ਦਾ ਨਹੀ ਸਤਿਕਾਰ ਹੁੰਦਾ
ਕਰਜਾ ਸੱਤ ਜਨਮ ਤੱਕ ਨਹੀ ਉਤਾਰ ਸਕਦਾ
ਬੰਦਾ 'ਮਾਂ' ਦਾ ਐਨਾਂ ਕਰਜਦਾਰ ਹੁੰਦਾ
ਕਰਨੀ ਸਿਖ ਲੋ ਲੋਕੋ ਕਦਰ 'ਮਾਂ' ਦੀ
'ਮਾਂ' ਦੇ ਚਰਨਾਂ ਤੋਂ ਰੱਬ ਦਾ ਦੀਦਾਰ ਹੁੰਦਾ..
Happy mother's day
ਜਿੱਥੇ ਜੰਮੇ ਖੇਡੇ ਕੁੱਦੇ ਪਿੰਡ ਗਰਾਂ ਸਭ ਛੱਡ ਆ ਗਏ
ਗੁਰੂਆਂ ਪੀਰਾਂ ਦੀ ਛੋਹ ਵਾਲੀ ਅਣਮੁੱਲੀ ਥਾਂ ਛੱਡ ਆ ਗਏ
ਰੁੱਖੀ ਮਿੱਸੀ ਖਾ ਕੇ ਕਿਹੜਾ ਮਨਦਾ ਰੱਬ ਦੇ ਭਾਣੇ ਨੂੰ
ਚਾਂਈ ਚਾਂਈ ਆਨੰਦਪੁਰ ਛੱਡਤਾ ਰੋਈ ਜਾਣ ਨਨਕਾਣੇ ਨੂੰ
ਗੁਰੂਆਂ ਸਾਨੂੰ ਸਬਰ ਸਿਖਾਇਆ ਸਬਰ ਤਾਂ ਕਿਧਰੇ ਦਿਖਦਾ ਨਹੀਂ
ਦੁਨੀਆ ਭਰ ਦੀ ਦੌਲਤ ਮਿਲ ਗਈ ਮਨ ਤਾਂ ਫਿਰ ਵੀ ਟਿਕਦਾ ਨਹੀਂ
ਖਾਲੀ ਆਏ ਖਾਲੀ ਜਾਣਾ ਕੁਝ ਨਹੀਂ ਨਾਲ ਲਿਜਾਣੇ ਨੂੰ
ਚਾਂਈ ਚਾਂਈ ਆਨੰਦਪੁਰ ਛੱਡਤਾ ਰੋਈ ਜਾਣ ਨਨਕਾਣੇ ਨੂੰ
ਭੋਏ ਤਾਂ ਜੱਟ ਦੀ ਮਾਂ ਹੁੰਦੀ ਏ ਜਾਣਿਓ ਨਾ ਇਹਨੂੰ ਮਿੱਟੀ ਬਈ
ਡਾਲਰ ਹੋ ਗਏ ਮਾਂ ਤੋਂ ਵੱਧ ਕੇ ਮਾਂ ਨਾ ਮੁੜ ਕੇ ਡਿੱਠੀ ਬਈ
ਬੈਠੇ ਜੱਟ ਅਮਰੀਕਾ ਆਖਣ ਪਾਣੀ ਦੇਣਾ ਨਹੀਂ ਹਰਿਆਣੇ ਨੂੰ
ਚਾਂਈ ਚਾਂਈ ਆਨੰਦਪੁਰ ਛੱਡਤਾ ਰੋਈ ਜਾਣ ਨਨਕਾਣੇ ਨੂੰ
ਦਸ ਘਰ ਕਹਿੰਦਾ ਪੇ ਆਫ ਕਰਤੇ ਪੰਜ ਨੇ ਖੜੇ ਤਿਆਰ ਨਵੇਂ
25 ਹੋਰ ਟਰਾਲੇ ਪਾ ਲਏ ਗੈਸ ਸਟੇਸ਼ਨ ਚਾਰ ਨਵੇਂ
ਹਾਲੇ ਵੀ ਅਰਦਾਸਾਂ ਕਰਦਾ ਬਖਸ਼ੀ ਹੋਰ ਨਿਮਾਣੇ ਨੂੰ
ਚਾਂਈ ਚਾਂਈ ਆਨੰਦਪੁਰ ਛੱਡਤਾ ਰੋਈ ਜਾਣ ਨਨਕਾਣੇ ਨੂੰ
ਤੂੰ ਵੀ ਕਹਿੰਦਾ ਹੁੰਦਾ ਸੀ,ਕਿ ਨਾਲ ਤਾਂ ਕੁੱਝ ਨਹੀਂ ਜਾਣਾ ਏਂ
5-7 ਸਾਲ ਕਮਾਈਆਂ ਕਰਕੇ, ਮੈ ਵਾਪਸ ਮੁੜ ਆਣਾ ਏਂ
ਦੇਖਾਂਗੇ ਹੁਣ ਤੈਨੂੰ ਥਾਂਦੀ ਮੁੜਦਾ ਪਿੰਡ ਪਧਾਣੇ ਨੂੰ ।
ਚਾਂਈਂ ਚਾਂਈਂ ਅਨੰਦਪੁਰ ਛੱਡਤਾ , ਤੜਫੀਂ ਜਾਣ ਨਨਕਾਣੇ ਨੂੰ…!
✍️ ਧਰਮਵੀਰ ਥਾਂਦੀ ਜੀ
🌹 ਹਰਮੰਦਰ ਸਿੰਘ ਵਿਰਕ
📞+919463215026 #🤘 My Status






![🤘 My Status - galeafnfeda c91-94632-13026] ತಾಗಿಕಯಕರಗೇದರರರು ಈಪ್ರತೊ"ತತಂ ಂತದಾ' येभ वटेगे उभैउग्डेच्छििचतगग्ग 03 గ గకంకఇర్రేర5tftTdT [కర] galeafnfeda c91-94632-13026] ತಾಗಿಕಯಕರಗೇದರರರು ಈಪ್ರತೊ"ತತಂ ಂತದಾ' येभ वटेगे उभैउग्डेच्छििचतगग्ग 03 గ గకంకఇర్రేర5tftTdT [కర] - ShareChat 🤘 My Status - galeafnfeda c91-94632-13026] ತಾಗಿಕಯಕರಗೇದರರರು ಈಪ್ರತೊ"ತತಂ ಂತದಾ' येभ वटेगे उभैउग्डेच्छििचतगग्ग 03 గ గకంకఇర్రేర5tftTdT [కర] galeafnfeda c91-94632-13026] ತಾಗಿಕಯಕರಗೇದರರರು ಈಪ್ರತೊ"ತತಂ ಂತದಾ' येभ वटेगे उभैउग्डेच्छििचतगग्ग 03 గ గకంకఇర్రేర5tftTdT [కర] - ShareChat](https://cdn4.sharechat.com/bd5223f_s1w/compressed_gm_40_img_358704_2cc37680_1778404354187_sc.jpg?tenant=sc&referrer=user-profile-service%2FrequestType50&f=187_sc.jpg)



