#🤘 My Status ਜਦੋਂ ਸਿਨੇਮਾ ਘਰਾਂ ਵਿੱਚ ‘ਬਲਬੀਰੋ ਭਾਬੀ’ ਫ਼ਿਲਮ ਚੱਲਦੀ ਸੀ, ਤਾਂ ‘ਘੁੱਕਰ’ ਦੀ ਇੱਕੋ ਆਵਾਜ਼ 'ਹਾਏ ਬਲਬੀਰੋ'...! 🧕 ਨਾਲ਼ ਪੂਰਾ ਸਿਨੇਮਾ ਹਾਲ ਪਲਕਾਂ ਝਪਕਣੀਆਂ ਵੀ ਭੁੱਲ ਜਾਂਦਾ ਸੀ। ਉਹ ਕੋਈ ਮਾਮੂਲੀ ਅਦਾਕਾਰੀ ਨਹੀਂ ਸੀ,‘ਘੁੱਕਰ’ ਦਾ ਉਹ ਡਾਇਲਾਗ ਜੋ ਅੱਜ 40 ਸਾਲਾਂ ਬਾਅਦ ਵੀ ਲੋਕਾਂ ਦੇ ਚੇਤਿਆਂ ’ਚੋਂ ਨਹੀਂ ਨਿਕਲਿਆ!
ਪਰਦੇ ’ਤੇ ਦਹਿਸ਼ਤ ਪਾਉਣ ਵਾਲਾ ਇਹ ‘ਘੁੱਕਰ’ ਅਸਲ ਜ਼ਿੰਦਗੀ ਵਿੱਚ ਸੁਰਾਂ ਦਾ ਕਿੰਨਾ ਮਿੱਠਾ ਫ਼ਨਕਾਰ ਹੈ, ਆਓ ਜਾਣਦੇ ਹਾਂ ਗੁਰਚਰਨ ਸਿੰਘ ਪੋਹਲੀ ਜੀ ਦੇ ਜੀਵਨ ਨਾਲ਼ ਜੁੜੇ ਕੁਝ ਅਸਲੀ ਸੱਚ:-ਪੋਹਲੀ’ ਪਿੰਡ ਨਹੀਂ, ਮਾਣਮੱਤਾ ਗੋਤ ਹੈ
ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੈ ਕਿ ਪੋਹਲੀ ਉਹਨਾਂ ਦੇ ਪਿੰਡ ਦਾ ਨਾਮ ਹੈ, ਪਰ ਸੱਚ ਇਹ ਹੈ ਕਿ ਪੋਹਲੀ ਉਹਨਾਂ ਦਾ ਗੋਤ ਹੈ। ਉਹਨਾਂ ਦਾ ਜਨਮ 24 ਜੂਨ, 1942 ਨੂੰ ਚੱਕ ਨੰਬਰ 51 (ਪਾਕਿਸਤਾਨ) ਵਿੱਚ ਹੋਇਆ। ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਫ਼ਿਰੋਜ਼ਪੁਰ ਦੇ ਪਿੰਡ ਕੋਟ ਕਰੋੜ ਕਲਾਂ (ਤਲਵੰਡੀ ਭਾਈ) ਵਿੱਚ ਆ ਕੇ ਵੱਸ ਗਿਆ।
🎤 ਗਾਇਕੀ ਦਾ ਸੁਨਹਿਰੀ ਦੌਰ ਤੇ ‘ਪੋਹਲੀ–ਪੰਮੀ’ ਦੀ ਜੋੜੀ
ਪੋਹਲੀ ਜੀ ਨੇ ਸੰਗੀਤ ਦੀਆਂ ਬਾਰੀਕੀਆਂ ਉਸਤਾਦ ਜਸਵੰਤ ਭੰਵਰਾ ਜੀ ਤੋਂ ਸਿੱਖੀਆਂ। ਆਪਣੀ ਜੀਵਨ ਸਾਥਣ ਪ੍ਰੋਮਿਲਾ ਪੰਮੀ ਨਾਲ਼ ਉਹਨਾਂ ਦੀ ਜੋੜੀ 70–80 ਦੇ ਦਹਾਕੇ ਵਿੱਚ ਅਖਾੜਿਆਂ ਦੀ ਸ਼ਾਨ ਹੁੰਦੀ ਸੀ।
ਮਸ਼ਹੂਰ ਦੋਗਾਣੇ ਅੱਜ ਵੀ ਪੰਜਾਬੀ ਵਿਰਸੇ ਦਾ ਅਨਮੋਲ ਹਿੱਸਾ ਹਨ।
🎬 ਬੰਬਈ ਵਿੱਚ ‘ਸ਼ੇਰਾ’ ਤੇ ਪੰਜਾਬ ਵਿੱਚ ‘ਘੁੱਕਰ’
ਪੋਹਲੀ ਜੀ ਨੇ ਬਾਲੀਵੁੱਡ ਵਿੱਚ ਵੀ ਕੰਮ ਕੀਤਾ, ਜਿੱਥੇ ਉਹਨਾਂ ਨੂੰ ‘ਸ਼ੇਰਾ’ ਨਾਮ ਨਾਲ਼ ਕ੍ਰੈਡਿਟ ਕੀਤਾ ਗਿਆ। ‘ਕੋਰਾ ਬਦਨ’ (1974) ਤੋਂ ਸ਼ੁਰੂ ਹੋ ਕੇ ‘ਪਾਪ ਔਰ ਪੁੰਨਿਆ’ ਅਤੇ ‘ਸ਼ਰਾਫ਼ਤ ਛੋੜ ਦੀ ਮੈਨੇ’ ਵਰਗੀਆਂ ਹਿੰਦੀ ਫ਼ਿਲਮਾਂ ਕੀਤੀਆਂ।
ਪਰ ਪੰਜਾਬੀ ਸਿਨੇਮਾ ਵਿੱਚ ਉਹਨਾਂ ਨੂੰ ਅਸਲੀ ਪਛਾਣ ‘ਬਲਬੀਰੋ ਭਾਬੀ’ ਦੇ ‘ਘੁੱਕਰ’ ਕਿਰਦਾਰ ਨੇ ਦਿਵਾਈ। ਇਸ ਤੋਂ ਇਲਾਵਾ ‘ਪਟੋਲਾ’, ‘ਯਾਰੀ ਜੱਟ ਦੀ’ ਅਤੇ ‘ਕੀ ਬਣੂ ਦੁਨੀਆਂ ਦਾ’ ਵਿੱਚ ਵੀ ਉਹਨਾਂ ਦੀ ਅਦਾਕਾਰੀ ਯਾਦਗਾਰ ਰਹੀ।
ਗੁਰਚਰਨ ਸਿੰਘ ਪੋਹਲੀ ਜੀ ਵਰਗੇ ਬਹੁਪੱਖੀ ਕਲਾਕਾਰ ਸਦੀਆਂ ਵਿੱਚ ਇੱਕ ਵਾਰ ਪੈਦਾ ਹੁੰਦੇ ਹਨ—ਜੋ ਆਪਣੀ ਆਵਾਜ਼ ਨਾਲ਼ ਦਿਲ ਜਿੱਤਣਾ ਵੀ ਜਾਣਦੇ ਹਨ ਅਤੇ ਅਦਾਕਾਰੀ ਨਾਲ਼ ਰੂਹਾਂ ਕੰਬਾਉਣਾ ਵੀ।
ਕੀ ਤੁਹਾਨੂੰ ਅੱਜ ਵੀ ‘ਘੁੱਕਰ’ ਦਾ ਉਹ ਰੋਹਬ ਯਾਦ ਹੈ?
🌹 ਹਰਮੰਦਰ ਸਿੰਘ ਵਿਰਕ
📞+919463215026
#🤘 My Status ਕਲਪਨਾ ਦੀ ਦੁਨੀਆ ਦੀਆਂ ਗਲੀਆਂ ਵਿਚੋਂ…
“ਤੂੰ! ਕੁੱਝ ਤਾਂ ਤਮੀਜ਼ ਸਿੱਖ ਓਏ ਦਿਲਾ ਮੇਰਿਆ…?
ਜਿਨ੍ਹਾਂ ਲਈ ਤੂੰ ਧੜਕ ਰਿਹਾ, ਉਨ੍ਹਾਂ ਨੂੰ ਹੀ ਰੜਕ ਰਿਹਾ!”
ਇਨਸਾਨ ਦਾ ਦਿਲ ਅਜੀਬ ਮਖ਼ਲੂਕ ਹੈ। ਇਹ ਤਰਕ ਨਾਲ ਨਹੀਂ, ਤਰੰਗਾਂ ਨਾਲ ਚਲਦਾ ਹੈ। ਜਿਸ ਪਾਸੇ ਥੋੜ੍ਹਾ ਪਿਆਰ ਦਾ ਨਿੱਘ ਮਹਿਸੂਸ ਕਰੇ, ਉਸੇ ਪਾਸੇ ਝੁਕ ਜਾਂਦਾ ਹੈ। ਪਰ ਕਈ ਵਾਰ ਦਿਲ ਆਪਣੀ ਹੱਦ ਭੁੱਲ ਕੇ ਉਹਨਾਂ ਲਈ ਧੜਕਦਾ ਹੈ, ਜਿਨ੍ਹਾਂ ਦੀ ਦੁਨੀਆ ਵਿੱਚ ਉਸ ਦੀ ਕਦਰ ਨਹੀਂ ਹੁੰਦੀ, ਉਹਨਾਂ ਦੀ ਫਿਕਰ ਕਰਦਾ ਹੈ, ਜਿਨ੍ਹਾਂ ਨੂੰ ਉਸ ਦੀ ਫਿਕਰ ਦੀ ਲੋੜ ਹੀ ਨਹੀਂ ਹੁੰਦੀ।
ਕਈ ਵਾਰ ਅਸੀਂ ਕਿਸੇ ਨੂੰ ਆਪਣੀ ਮੁਹੱਬਤ, ਆਪਣਾ ਸਮਾਂ, ਆਪਣੀ ਤਵੱਜੋ ਦੇ ਕੇ ਇਹ ਸਮਝ ਬੈਠਦੇ ਹਾਂ ਕਿ ਅਸੀਂ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹਾਂ। ਪਰ ਸੱਚ ਇਹ ਹੁੰਦਾ ਹੈ ਕਿ ਅਸੀਂ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਹੁੰਦੇ ਹਾਂ, ਦਿਲ ਇਹ ਫ਼ਰਕ ਸਮਝਣਾ ਨਹੀਂ ਚਾਹੁੰਦਾ। ਉਹ ਜ਼ੋਰ ਨਾਲ ਧੜਕਦਾ ਹੈ, ਪਰ ਜਿਸ ਲਈ ਧੜਕਦਾ ਹੈ, ਉਹੀ ਕਈ ਵਾਰ ਉਸ ਧੜਕਨ ਨੂੰ ਬੋਝ ਸਮਝਣ ਲੱਗ ਪੈਂਦਾ ਹੈ।
ਇਹੀ ਥਾਂ ਹੈ ਜਿੱਥੇ ਦਿਲ ਨੂੰ ਤਮੀਜ਼ ਸਿੱਖਣ ਦੀ ਲੋੜ ਪੈਂਦੀ ਹੈ। ਤਮੀਜ਼ ਦਾ ਮਤਲਬ ਇਹ ਨਹੀਂ ਕਿ ਦਿਲ ਧੜਕਣਾ ਛੱਡ ਦੇਵੇ। ਤਮੀਜ਼ ਦਾ ਮਤਲਬ ਹੈ, ਉਸ ਨੂੰ ਆਪਣੀ ਔਕਾਤ ਨਹੀਂ, ਆਪਣੀ ਕਦਰ ਪਛਾਣਨੀ ਆ ਜਾਵੇ। ਜਿਸ ਰਿਸ਼ਤੇ ਵਿੱਚ ਸਿਰਫ਼ ਇੱਕ ਪਾਸੇ ਤੋਂ ਹੀ ਪਰਵਾਹ ਹੋਵੇ, ਉਹ ਰਿਸ਼ਤਾ ਨਹੀਂ, ਇਕਤਰਫ਼ਾ ਉਮੀਦ ਹੁੰਦੀ ਹੈ।
ਮੁਹੱਬਤ ਜਾਂ ਲਗਾਅ ਕਦੇ ਵੀ ਭਿਖ ਨਹੀਂ ਬਣਨਾ ਚਾਹੀਦਾ। ਜਿੱਥੇ ਸਾਡੀ ਹਾਜ਼ਰੀ ਨਾਲ ਕਿਸੇ ਨੂੰ ਖੁਸ਼ੀ ਨਹੀਂ, ਉੱਥੇ ਆਪਣੀ ਗੈਰਹਾਜ਼ਰੀ ਦਾ ਵੀ ਅਸਰ ਨਹੀਂ ਪਵੇਗਾ। ਦਿਲ ਨੂੰ ਇਹ ਸੱਚ ਮੰਨਣਾ ਔਖਾ ਲੱਗਦਾ ਹੈ, ਪਰ ਇਹੀ ਉਸ ਲਈ ਅਸਲ ਤਾਲੀਮ ਹੈ।
ਕਈ ਵਾਰ ਅਸੀਂ ਸੋਚਦੇ ਹਾਂ ਕਿ ਸਾਡੀ ਸੱਚਾਈ, ਸਾਡੀ ਸਾਫ਼ ਨੀਅਤ ਇੱਕ ਦਿਨ ਸਭ ਨੂੰ ਸਮਝ ਆ ਜਾਵੇਗੀ। ਪਰ ਹਰ ਕੋਈ ਸੱਚ ਦੀ ਕਦਰ ਕਰੇ, ਇਹ ਲਾਜ਼ਮੀ ਨਹੀਂ ਹੁੰਦਾ। ਕੁਝ ਲੋਕਾਂ ਲਈ ਤੁਸੀਂ ਸਿਰਫ਼ ਓਦੋਂ ਤੱਕ ਜ਼ਰੂਰੀ ਹੁੰਦੇ ਹੋ ਜਦੋਂ ਤੱਕ ਤੁਸੀਂ ਉਨ੍ਹਾਂ ਦੀ ਸਹੂਲਤ ਬਣੇ ਰਹੋ। ਜਦੋਂ ਤੁਸੀਂ ਆਪਣੀ ਅਸਲ ਅਵਾਜ਼ ਵਿੱਚ ਬੋਲਦੇ ਹੋ, ਉਨ੍ਹਾਂ ਨੂੰ ਅਵਾਜ਼ ਰੜਕਣ ਲੱਗ ਪੈਂਦੀ ਹੈ।
ਦਿਲ ਦੀ ਸਭ ਤੋਂ ਵੱਡੀ ਗਲਤੀ ਇਹ ਹੁੰਦੀ ਹੈ ਕਿ ਇਹ ਆਪਣੀ ਵਫ਼ਾਦਾਰੀ ਨੂੰ ਦੂਜਿਆਂ ਦੀ ਨੀਅਤ ਦੇ ਬਰਾਬਰ ਮੰਨ ਲੈਂਦਾ ਹੈ। ਜਦੋਂ ਤੱਕ ਅਸਲੀਅਤ ਸਾਹਮਣੇ ਆਉਂਦੀ ਹੈ, ਤਾਂ ਦਰਦ ਹੁੰਦਾ ਹੈ। ਪਰ ਇਹ ਦਰਦ ਵੀ ਇੱਕ ਅਧਿਆਪਕ ਹੈ। ਇਹ ਸਿਖਾਉਂਦਾ ਹੈ ਕਿ ਆਪਣੀ ਕਦਰ ਕਰਨ ਤੋਂ ਬਿਨਾਂ ਕਿਸੇ ਹੋਰ ਤੋਂ ਕਦਰ ਦੀ ਉਮੀਦ ਨਹੀਂ ਰੱਖਣੀ ਚਾਹੀਦੀ।
ਜੀਵਨ ਵਿੱਚ ਹਰ ਰਿਸ਼ਤਾ ਸੰਤੁਲਨ ਮੰਗਦਾ ਹੈ। ਜਿੱਥੇ ਇੱਕ ਧੜਕਣ ਹੋਵੇ ਅਤੇ ਦੂਜੀ ਚੁੱਪ, ਉੱਥੇ ਸੁਰ ਨਹੀਂ ਬਣਦਾ। ਸੁਰ ਤਦੋਂ ਬਣਦਾ ਹੈ ਜਦੋਂ ਦੋਵੇਂ ਪਾਸਿਆਂ ਤੋਂ ਇੱਜ਼ਤ, ਸਮਝ ਅਤੇ ਪਰਵਾਹ ਬਿਲਕੁਲ ਬਰਾਬਰ ਬਰਾਬਰ ਹੋਵੇ।
ਇਸ ਲਈ ਦਿਲ ਨੂੰ ਰੋਕਣਾ ਨਹੀਂ, ਸਮਝਾਉਣਾ ਲੋੜੀਂਦਾ ਹੈ। ਉਸ ਨੂੰ ਕਹਿਣਾ ਚਾਹੀਦਾ ਹੈ ਕਿ…
ਧੜਕ, ਪਰ ਓਥੇ ਜਿੱਥੇ ਤੇਰੀ ਧੜਕਣ ਦੀ ਕਦਰ ਹੋਵੇ।
ਚਾਹ, ਪਰ ਓਥੇ ਜਿੱਥੇ ਤੈਨੂੰ ਵੀ ਚਾਹਿਆ ਜਾਵੇ।
ਰਹਿ, ਪਰ ਓਥੇ ਜਿੱਥੇ ਤੇਰੀ ਮੌਜੂਦਗੀ ਬੋਝ ਨਾ ਬਣੇ।
ਇਸ ਤੋਂ ਵੀ ਉਪਰ, ਸਭ ਤੋਂ ਵੱਡੀ ਮੁਹੱਬਤ ਆਪਣੇ ਨਾਲ ਹੁੰਦੀ ਹੈ। ਜਦੋਂ ਦਿਲ ਆਪਣੇ ਆਪ ਦੀ ਇੱਜ਼ਤ ਕਰਨਾ ਸਿੱਖ ਲੈਂਦਾ ਹੈ, ਤਾਂ ਉਹ ਕਦੇ ਵੀ ਗਲਤ ਥਾਂ ਤੇ ਧੜਕਦਾ ਹੀ ਨਹੀਂ। ਉਹ ਸਮਝ ਲੈਂਦਾ ਹੈ ਕਿ ਰਿਸ਼ਤੇ ਮੰਗਣ ਨਾਲ ਨਹੀਂ, ਮੇਲ-ਜੋਲ ਨਾਲ ਬਣਦੇ ਹਨ।
ਸੋ ਦਿਲਾ ਮੇਰਿਆ, ਤਮੀਜ਼ ਸਿੱਖ ਲੈ, ਕਿਉਂਕਿ ਜਿੱਥੇ ਤੂੰ ਰੜਕਦਾ ਹੈਂ, ਉੱਥੇ ਧੜਕਣ ਦੀ ਨਹੀਂ, ਖ਼ਾਮੋਸ਼ੀ ਦੀ ਲੋੜ ਹੁੰਦੀ ਹੈ।
✍🏻ਹਰਫੂਲ ਸਿੰਘ ਭੁੱਲਰ
🌹 ਹਰਮੰਦਰ ਸਿੰਘ ਵਿਰਕ
📞+919463215026
#🤘 My Status ਰੁਪਈਆ ਨਹੀਂ, ਰਵੱਈਆ ਸਾਡਾ ਅਸਲੀ ਚਿਹਰਾ ਹੈ। ਮਨੁੱਖ ਦੀ ਪਹਿਚਾਣ ਉਸ ਦੇ ਅਹੁਦੇ, ਪਦਵੀ ਜਾਂ ਪਹਿਰਾਵੇ ਨਾਲ ਨਹੀਂ ਬਣਦੀ, ਉਹ ਉਸ ਦੇ ਵਿਵਹਾਰ ਨਾਲ ਬਣਦੀ ਹੈ। ਵਾਰਤਾਲਾਪ ਸਮੇਂ ਅਸੀਂ ਕਿਸੇ ਨੂੰ ਆਦਰ ਦੇ ਰਹੇ ਹਾਂ ਜਾਂ ਨਿਰਾਦਰ ਕਰ ਰਹੇ ਹਾਂ, ਇਹ ਮਾਇਨੇ ਨਹੀਂ ਪਰ ਅਸਲ ਵਿੱਚ ਅਸੀਂ ਆਪਣੇ ਕਿਰਦਾਰ ਦੀ ਤਸਵੀਰ ਤਿਆਰ ਕਰ ਰਹੇ ਹੁੰਦੇ ਹਾਂ। ਹਰ ਬੋਲੀ ਹੋਈ ਗੱਲ ਸਾਡੀ ਅੰਦਰਲੀ ਉਚਾਈ ਜਾਂ ਸਾਡੇ ਨੀਵੇਂ ਪੱਧਰ ਦਾ ਪ੍ਰਗਟਾਵਾ ਹੁੰਦੀ ਹੈ।
ਆਦਰ ਦਾ ਮੂਲ ਸੱਚਾਈ ਅਤੇ ਸਮ-ਦ੍ਰਿਸ਼ਟੀ ਵਿੱਚ ਹੈ। ਜੇ ਆਦਰ ਲਾਲਚ, ਦਿਖਾਵੇ ਜਾਂ ਖੁਸ਼ਾਮਦ ਵਿੱਚੋਂ ਨਿਕਲੇ, ਉਹ ਦਿਖਾਵਾ ਹੁੰਦਾ ਹੈ, ਪਰ ਜਦੋਂ ਆਦਰ ਮਨੁੱਖਤਾ ਦੇ ਅਧਾਰ ‘ਤੇ ਦਿੱਤਾ ਜਾਂਦਾ ਹੈ, ਤਾਂ ਉਹ ਸ਼ਖ਼ਸੀਅਤ ਨੂੰ ਖੁਸ਼ਬੂ ਬਣਾ ਦਿੰਦਾ ਹੈ। ਇਸੇ ਤਰ੍ਹਾਂ ਨਿਰਾਦਰ ਜਾਂ ਤਿੱਖੀ ਗੱਲ ਵੀ ਜੇ ਕਦੇ ਕਰਨੀ ਪਏ, ਤਾਂ ਉਹ ਸੁਧਾਰ ਲਈ ਹੋਵੇ, ਨਾ ਕਿ ਕਿਸੇ ਨੂੰ ਨੀਵਾਂ ਦਿਖਾਉਣ ਲਈ। ਕੜਵਾਹਟ ਨਾਲ ਕਹੀ ਗੱਲ ਦਿਲਾਂ ਵਿੱਚ ਦਰਾਰ ਪੈਂਦਾ ਕਰਦੀ ਹੈ, ਸੰਤੁਲਨ ਨਾਲ ਕਹੀ ਗੱਲ ਗਿਆਨ ਦਾ ਚਾਨਣ ਮੁਨਾਰਾ ਬਣਦੀ ਹੈ।
ਸਮਾਜ ਵਿੱਚ ਵਿਚਰਦਿਆਂ ਸਾਡੀ ਬੋਲੀ ਸਿਰਫ਼ ਧੁਨੀ ਨਹੀਂ, ਜ਼ਿੰਮੇਵਾਰੀ ਹੁੰਦੀ ਹੈ। ਅੱਜ ਦੇ ਸਮੇਂ ਵਿੱਚ ਇੱਕ ਲਫ਼ਜ਼ ਘਰ ਦੀ ਚਾਰਦੀਵਾਰੀ ਚੋਂ ਨਿਕਲ ਕੇ ਦੁਨੀਆਂ ਦੇ ਕੋਨੇ ਤੱਕ ਪਹੁੰਚ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਕਿਸੇ ਦੀ ਇੱਕ ਪੋਸਟ ਦੇ ਆਧਾਰ ‘ਤੇ ਪੂਰੀ ਸ਼ਖ਼ਸੀਅਤ ਦਾ ਫ਼ੈਸਲਾ ਕਰ ਲੈਣਾ ਜਲਦਬਾਜ਼ੀ ਹੁੰਦੀ ਹੈ। ਸੋਚੇ ਬਿਨਾਂ ਲਿਖਿਆ ਸ਼ਬਦ ਪਹਿਲਾਂ ਆਪਣੇ ਆਪ ਨੂੰ ਨੰਗਾ ਕਰਦਾ ਹੈ। ਕੁੱਝ ਪਲਾਂ ਦੀ ਚੁੱਪ ਅਕਸਰ ਸੌ ਸ਼ਬਦਾਂ ਨਾਲੋਂ ਵੱਧ ਸਮਝਦਾਰੀ ਰੱਖਦੀ ਹੈ।
ਜੇ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਡਾ ਸਤਿਕਾਰ ਕਰਨ, ਤਾਂ ਪਹਿਲਾਂ ਸਾਨੂੰ ਉਹ ਮਾਪਦੰਡ ਆਪਣੇ ਅੰਦਰ ਬਣਾਉਣੇ ਪੈਣਗੇ। ਸਤਿਕਾਰ ਕਦੇ ਮੰਗਿਆ ਨਹੀਂ ਜਾਂਦਾ, ਇਹ ਕਮਾਇਆ ਜਾਂਦਾ ਹੈ। ਇਹ ਕਮਾਈ ਧਨ ਨਾਲ ਨਹੀਂ, ਅਖਲਾਕ ਨਾਲ ਹੁੰਦੀ ਹੈ। ਅਹੁਦਾ ਵੱਡਾ ਹੋ ਸਕਦਾ ਹੈ, ਪਰ ਜੇ ਵਿਵਹਾਰ ਨਿਮਰ ਨਹੀਂ, ਤਾਂ ਉਹ ਅਹੁਦਾ ਵੀ ਖਿੱਲਾਂ ਵਾਲੇ ਲਿਫ਼ਾਫ਼ੇ ਵਰਗਾ ਹੁੰਦਾ ਹੈ।
ਜਦੋਂ ਕੋਈ ਵਿਅਕਤੀ ਕਿਸੇ ਨੂੰ ਸਨਮਾਨ ਨਾਲ ਸੁਣ ਰਿਹਾ ਹੋਵੇ, ਉੱਥੇ ਹੰਕਾਰ ਦੀ ਦੂਰੀ ਨਹੀਂ, ਮਨੁੱਖਤਾ ਦਾ ਪੁਲ ਬਣਾ ਰਿਹਾ ਹੁੰਦਾ ਹੈ। ਇਹੀ ਸੱਚਾ ਆਦਰ ਹੈ, ਜਿੱਥੇ ਗੱਲਬਾਤ ਮੁਸਕਰਾਹਟ ਨਾਲ ਹੋਵੇ, ਜਿੱਥੇ ਗਿਆਨ ਸਾਂਝਾ ਕੀਤਾ ਜਾਵੇ, ਜਿੱਥੇ ਗੁਮਾਨ ਨਹੀਂ, ਨਿਮਰਤਾ ਬੋਲਦੀ ਹੋਵੇ।
ਬੱਚਿਆਂ ਦੀ ਪਰਵਰਿਸ਼ ਵਿੱਚ ਵੀ ਇਹੀ ਸਿਧਾਂਤ ਲਾਗੂ ਹੁੰਦਾ ਹੈ। ਜੇ ਅਸੀਂ ਆਪਣੇ ਬੱਚਿਆਂ ਤੋਂ ਇੱਜ਼ਤ ਦੀ ਉਮੀਦ ਕਰਦੇ ਹਾਂ, ਤਾਂ ਪਹਿਲਾਂ ਉਨ੍ਹਾਂ ਨੂੰ ਇੱਜ਼ਤ ਦੇਣੀ ਪਵੇਗੀ। ਪਿਆਰ ਵਿੱਚੋਂ ਨਿਕਲਿਆ ਅਨੁਸ਼ਾਸਨ ਲੰਮਾ ਚਲਦਾ ਹੈ, ਡਰ ਵਿੱਚੋਂ ਨਿਕਲਿਆ ਹੁਕਮ ਛੋਟੇ ਸਮੇਂ ਲਈ ਹੀ ਟਿਕਦਾ ਹੈ। ਬੱਚੇ ਸਾਡੇ ਸ਼ਬਦ ਨਹੀਂ, ਸਾਡਾ ਰਵੱਈਆ ਸਿੱਖਦੇ ਹਨ। ਜੇ ਘਰ ਵਿੱਚ ਗੱਲਬਾਤ ਦੀ ਥਾਂ ਹੁਕਮ ਹੋਣਗੇ, ਤਾਂ ਬੱਚੇ ਚੁੱਪੀ ਵਿੱਚ ਵਿਰੋਧ ਸਿੱਖਣਗੇ।
ਸਦਾਵੀਂ ਸੱਚ ਇਹ ਹੈ ਕਿ ਆਦਰ ਇਕ ਬੀਜ ਹੈ। ਜਿੱਥੇ ਅਸੀਂ ਇਹ ਬੀਜ ਬੀਜਦੇ ਹਾਂ, ਉੱਥੇ ਕੱਲ੍ਹ ਨੂੰ ਸਤਿਕਾਰ ਦੀ ਫ਼ਸਲ ਉੱਗਦੀ ਹੈ। ਜੇ ਅਸੀਂ ਨਫ਼ਰਤ ਜਾਂ ਹੰਕਾਰ ਦੇ ਬੀਜ ਬੀਜਾਂਗੇ ਤਾਂ ਉਮੀਦ ਪਿਆਰ ਦੀ ਨਹੀਂ ਕਰ ਸਕਦੇ। ਸਾਨੂੰ ਹਰ ਰੋਜ਼ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਅੱਜ ਮੇਰੇ ਵਿਵਹਾਰ ਨੇ ਮੇਰੀ ਪਹਿਚਾਣ ਨੂੰ ਉੱਚਾ ਕੀਤਾ ਜਾਂ ਨੀਵਾਂ?
ਜੀਵਨ ਦੀ ਖੂਬਸੂਰਤੀ ਇਸ ਗੱਲ ਵਿੱਚ ਹੈ ਕਿ ਅਸੀਂ ਹਰ ਪਲ ਆਪਣਾ ਚਰਿੱਤਰ ਘੜ੍ਹ ਰਹੇ ਹਾਂ। ਆਦਰ ਦੇ ਕੇ ਅਸੀਂ ਘਟਦੇ ਨਹੀਂ, ਵੱਧਦੇ ਹਾਂ। ਨਿਮਰਤਾ ਸਾਨੂੰ ਛੋਟਾ ਨਹੀਂ ਕਰਦੀ, ਵੱਡਾ ਬਣਾਉਂਦੀ ਹੈ ਅਤੇ ਜਦੋਂ ਰੁਪਈਏ ਨਾਲੋਂ ਵੱਧ ਰਵੱਈਏ ਨੂੰ ਮਹੱਤਵ ਮਿਲਦਾ ਹੈ, ਤਦੋਂ ਮਨੁੱਖ ਸਿਰਫ਼ ਕਾਮਯਾਬ ਨਹੀਂ, ਕਾਬਿਲ ਵੀ ਬਣਦਾ ਹੈ।
ਸੋ ਇੱਜ਼ਤ ਬੀਜੀਏ, ਸਤਿਕਾਰ ਕੱਟੀਏ, ਇਹੀ ਜੀਵਨ ਦੀ ਅਸਲੀ ਖੇਤੀ ਹੈ। 🌿
✍🏻ਹਰਫੂਲ ਸਿੰਘ ਭੁੱਲਰ
🌹 ਹਰਮੰਦਰ ਸਿੰਘ ਵਿਰਕ
📞+919463215026
ਪੁਰਾਣੇ ਪੰਜਾਬੀ ਸੱਭਿਆਚਾਰਕ ਗੀਤ --
ਦੋਗਾਣਾ - ਨੀਂ ਮੈਂ ਤੇਰੇ ਤੋਂ ਬਗੈਰ ਬਿੱਲੋ ਰਾਣੀਏ ਇੱਕ ਵੀ ਨਾ ਪਲ ਕੱਟਦਾ
ਗੀਤਕਾਰ - ਗੁਰਮੇਲ ਸਿੰਘ ਢਿੱਲੋਂ ਉਰਫ਼ ਢਿੱਲੋਂ ਭੁੱਖਿਆਵਾਲੀ ਵਾਲਾ
ਦੋਗਾਣਾ ਜੋੜੀ - ਮੁਹੰਮਦ ਸਦੀਕ ਅਤੇ ਰਣਜੀਤ ਕੌਰ
ਪੇਸ਼ਕਸ਼ - ਸਰਬੀ ਮੌੜ
ਪ੍ਰਸੰਸਕ -ਹਰਮੰਦਰ ਸਿੰਘ ਵਿਰਕ
📞+919463215026 #🤘 My Status
#🤘 My Status ਇੱਕ ਰਿਟਾਇਰ ਹੋਏ ਅਧਿਆਪਕ ਨੂੰ ਇੱਕ ਨੌਜਵਾਨ ਮਿਲਿਆ। ਕਹਿੰਦਾ , "ਸਰ ਤੁਸੀਂ ਮੈਨੂੰ ਪਛਾਣਿਆ ?'
ਅਧਿਆਪਕ ਜੋ ਬੁੱਢਾ ਹੋ ਗਿਆ ਸੀ ਕਹਿੰਦਾ ," ਨਹੀਂ ਜੁਆਨਾਂ, ਮੇਰੀ ਯਾਦਸ਼ਕਤੀ ਐਨੀਂ ਹੈ ਨਹੀਂ ਕਿ ਪਛਾਣ ਸਕਾਂ "।
ਨੌਜਵਾਨ ਬੋਲਿਆ," ਕਹਿੰਦਾ ਸਰ, ਤੁਸੀਂ ਮੈਨੂੰ ਨਹੀਂ ਪਛਾਣਿਆ ਪਰ ਮੈਂ ਤੁਹਾਨੂੰ ਤੇ ਤੁਹਾਡੀ ਦੇਣ ਕਦੇ ਨਹੀਂ ਭੁੱਲ ਸਕਦਾ।"
ਅਧਿਆਪਕ ਨੇ ਪੁੱਛਿਆ , " ਕਹਿੰਦਾ ਐਵੇਂ ਕਿਉਂ ਭਲਾਂ "।
ਨੌਜਵਾਨ ਨੇ ਦੱਸਣਾ ਸ਼ੁਰੂ ਕੀਤਾ। ਕਹਿੰਦਾ ਮੈੰ ਉਦੋਂ ਪੰਜਵੀ ਜਮਾਤ ਵਿੱਚ ਸੀ। ਸਾਡੀ ਜਮਾਤ ਵਿੱਚ ਇੱਕ ਅਮੀਰ ਘਰਾਣੇ ਦਾ ਮੁੰਡਾ ਬੇਸ਼ਕੀਮਤੀ ਘੜੀ ਲੈ ਕੇ ਆਇਆ। ਉਹਨੇ ਕੁਝ ਮਿੰਟ ਲਈ ਉਹ ਘੜੀ ਉਤਾਰ ਕੇ ਆਪਣੇ ਬਸਤੇ ਵਿੱਚ ਰੱਖ ਲਈ । ਮੌਕਾ ਲਗਦੇ ਹੀ ਮੈ ਉਹ ਘੜੀ ਚੋਰੀ ਕਰ ਲਈ। ਉਸਨੂੰ ਪਤਾ ਲੱਗਾ ਤਾਂ ਉਸਨੇ ਤੁਹਾਡੇ ਕੋਲ ਸ਼ਿਕਾਇਤ ਕੀਤੀ। ਮੈਨੂੰ ਅਹਿਸਾਸ ਸੀ ਕਿ ਮੈਂ ਗਲਤੀ ਕੀਤੀ ਹੈ। ਪਰ ਹੁਣ ਉਸਨੂੰ ਦਰੁਸਤ ਕਰਨ ਦਾ ਕੋਈ ਮੌਕਾ ਵੀ ਨਹੀਂ ਸੀ।
ਫਿਰ ਤੁਸੀਂ ਆਏ ਤਾਂ ਸਾਰੀ ਜਮਾਤ ਨੂੰ ਇੱਕ ਗੋਲੇ ਵਿੱਚ ਖੜਾ ਕੀਤਾ।ਸਭ ਨੂੰ ਅੱਖਾਂ ਬੰਦ ਕਰਨ ਲਈ ਕਿਹਾ। ਸਭ ਦੀ ਤਲਾਸ਼ੀ ਲਈ ਗਈ। ਮੇਰੇ ਕੋਲ਼ੋਂ ਘੜੀ ਬਰਾਮਦ ਹੋ ਗਈ। ਪਰ ਤੁਹਾਡੀ ਦਰਿਆਦਿਲੀ ਸੀ ਕਿ ਤੁਸੀਂ ਮੇਰੀ ਇਸ ਗਲਤੀ ਨੂੰ ਕਿਸੇ ਸਾਹਮਣੇ ਜ਼ਾਹਿਰ ਨਹੀਂ ਕੀਤਾ। ਨਹੀਂ ਤਾਂ ਨਮੋਸ਼ੀ ਨਾਲ ਭਰਿਆ ਮੈਂ ਸ਼ਾਇਦ ਪੂਰੀ ਪੜ੍ਹਾਈ ਦੌਰਾਨ ਇੱਕ ਚੋਰ ਦੇ ਟੈਗ ਨਾਲ ਬੰਨ੍ਹਿਆ ਰਹਿੰਦਾ। ਪਰ ਤੁਹਾਡੀ ਇਸ ਇੱਕ ਮਾਫੀ ਨੇ ਮੈਂਨੁੰ ਹਮੇਸ਼ਾ ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ। ਤੇ ਮੈਂ ਉਮਰ ਭਰ ਕਦੇ ਵੀ ਇਵੇਂ ਦੀ ਕੋਈ ਗਲਤੀ ਨਹੀਂ ਦੁਹਰਾਈ। ਜੇ ਤੁਸੀਂ ਸਭ ਦੇ ਸਾਹਮਣੇ ਦੱਸ ਦਿੰਦੇ ਹੋ ਸਕਦਾ ਸੀ ਨਮੋਸ਼ੀ ਨਾਲ ਭਰਿਆ ਮੈ ਪੜ੍ਹਾਈ ਹੀ ਛੱਡ ਦਿੰਦਾ। ਪਰ ਮੈਂ ਹੈਰਾਨ ਹਾਂ ਕਿ ਤੁਸੀ ਮੈਂਨੁੰ ਪਛਾਣਿਆ ਕਿਉ ਨਹੀ ?
ਅਧਿਆਪਕ ਨੇ ਕਿਹਾ," ਹਾਂ ਮੈਂਨੁੰ ਉਹ ਘਟਨਾ ਚੰਗੀ ਤਰ੍ਹਾਂ ਯਾਦ ਹੈ, ਪ੍ਰੰਤੂ ਮੈਂ ਵੀ ਤਲਾਸ਼ੀ ਲੈਂਦੇ ਹੋਏ ਆਪਣੀਆਂ ਅੱਖਾਂ ਬੰਦ ਕਰ ਲਈਆਂ ਸੀ ਤਾਂ ਜੋ ਉਸ ਬੱਚੇ ਪ੍ਰਤੀ ਮੇਰੇ ਵਿਵਹਾਰ ਵਿੱਚ ਕੋਈ ਤਬਦੀਲੀ ਨਾ ਆ ਜਾਏ।ਇਸੇ ਲਈ ਮੈਂਨੁੰ ਸਿਰਫ਼ ਅੱਜ ਹੀ ਪਤਾ ਲੱਗਾ ਕਿ ਉਹ ਚੋਰੀ ਤੂੰ ਕੀਤੀ ਸੀ।"
......
ਸੋ ਦੋਸਤੋ ਕਈ ਵਾਰ ਅਣਜਾਣਪੁਣੇ ਤੇ ਅਨਭੋਲ ਮਨ ਨਾਲ ਹੋਈਆਂ ਗ਼ਲਤੀਆਂ ਨੂੰ ਸੁਧਾਰ ਹਿੱਤ ਮਾਫ ਕਰਨਾ ਸਾਡਾ ਫਰਜ਼ ਬਣਦਾ। ਇਸ ਦੁਨੀਆਂ ਵਿੱਚ ਕੋਈ ਐਸਾ ਨਹੀਂ ਹੋ ਸਕਦਾ ਜਿਸਨੇ ਬਚਪਨ ਚ ਇੰਝ ਦੀਆਂ ਨਿੱਕੀਆਂ ਮੋਟੀਆਂ ਗਲਤੀਆਂ ਨਾ ਕੀਤੀਆਂ ਹੋਣ। ਪ੍ਰੰਤੂ ਸਖਤ ਵਿਵਹਾਰ ,ਨਮੋਸ਼ੀ, ਦੁਨੀਆਂ ਸਾਹਮਣੇ ਬੇਇੱਜਤੀ ਸੁਧਾਰ ਕਰਨ ਦੀ ਬਜਾਏ ਐਸੇ ਇਨਸਾਨਾਂ ਨੂੰ ਪੱਕੇ ਅਪਰਾਧੀ ਬਣਾ ਸਕਦੀ ਹੈ। ਸ਼ਾਇਦ ਉਹਨਾਂ ਦੇ ਅੱਗੇ ਵੀ ਕੁਝ ਸਿਖਣ ਵਿੱਚ ਰੁਕਾਵਟ।
ਪ੍ਰੰਤੂ ਅੱਜ ਅਸੀਂ ਐਸੀ ਦੁਨੀਆਂ ਵਿੱਚ ਵਿਚਰ ਰਹੇ ਹਾਂ ਜਿਥੇ ਅਸੀਂ ਕਿਸੇ ਦੀ ਚੰਗਿਆਈ ਨਾਲ ਬੁਰਾਈ ਨੂੰ ਫੈਲਾਉਣ ਵਿੱਚ ਵੱਧ ਦਿਲਚਸਪੀ ਲੈਂਦੇ ਹਾਂ।
✍🏼 ਹਰਜੋਤ ਸਿੰਘ
🌹 ਹਰਮੰਦਰ ਸਿੰਘ ਵਿਰਕ
📞+919463215026
#🤘 My Status ਪੰਜਾਬੀ ਸਿਨੇਮਾ ਦਾ ਉਹ ਨਾਮ ਜੋ ਅਖੀਰ ਵਿੱਚ ਰੋਟੀ-ਰੋਟੀ ਨੂੰ ਮੁਥਾਜ ਹੋ ਗਿਆ: ਸਤੀਸ਼ ਕੌਲ ਦੀ ਦਰਦਨਾਕ ਕਹਾਣੀ 🎬
🎬 300 ਫਿਲਮਾਂ, ਕਰੋੜਾਂ ਫੈਨ ਅਤੇ ਸ਼ਾਹੀ ਠਾਠ-ਬਾਠ... ਪਰ ਜਦੋਂ ਅੱਖਾਂ ਮੀਟੀਆਂ ਤਾਂ ਸਿਰਹਾਣੇ ਕੋਈ ਆਪਣਾ ਨਹੀਂ ਸੀ! 💔
ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਇੱਕ ਨਾਮ ਅਜਿਹਾ ਹੈ ਜੋ ‘ਅਰਸ਼ਾਂ’ ਤੋਂ ‘ਫਰਸ਼’ ਤੱਕ ਦੀ ਸਭ ਤੋਂ ਦਰਦਨਾਕ ਕਹਾਣੀ ਬਿਆਨ ਕਰਦਾ ਹੈ— ਸਤੀਸ਼ ਕੌਲ। ਉਹ ਕਲਾਕਾਰ ਜਿਸ ਨੂੰ ਵੇਖ ਕੇ ਲੋਕਾਂ ਦੇ ਸਾਹ ਰੁਕ ਜਾਂਦੇ ਸਨ, ਉਸਦਾ ਆਪਣਾ ਆਖਰੀ ਸਾਹ ਬਹੁਤ ਗੁੰਮਨਾਮੀ ਵਿੱਚ ਨਿਕਲਿਆ।
ਆਓ ਜਾਣਦੇ ਹਾਂ ਉਹ ਗੱਲਾਂ ਜੋ ਫਿਲਮੀ ਪਰਦੇ ਦੇ ਪਿੱਛੇ ਲੁਕੀਆਂ ਰਹੀਆਂ:
🌟 ਜਦੋਂ ਜਯਾ ਬੱਚਨ ਨਾਲ ਪੜ੍ਹਦੇ ਸਨ (1946–1970s)
ਸਤੀਸ਼ ਕੌਲ ਦਾ ਜਨਮ ਕਸ਼ਮੀਰ ਵਿੱਚ ਹੋਇਆ, ਪਰ ਉਹਨਾਂ ਦੀ ਕਿਸਮਤ ਉਹਨਾਂ ਨੂੰ ਫਿਲਮਾਂ ਵੱਲ ਲੈ ਆਈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹਨਾਂ ਨੇ ਪੁਣੇ ਦੇ FTII ਤੋਂ ਐਕਟਿੰਗ ਸਿੱਖੀ ਸੀ ਅਤੇ ਜਯਾ ਬੱਚਨ ਤੇ ਸ਼ਤਰੂਘਨ ਸਿਨਹਾ ਉਹਨਾਂ ਦੇ ਜਮਾਤੀ (Classmates) ਸਨ। ਉਹ ਇੰਨੇ ਸੋਹਣੇ ਸਨ ਕਿ ਉਹਨਾਂ ਨੂੰ ਪੰਜਾਬ ਦਾ ‘ਅਮਿਤਾਭ ਬੱਚਨ’ ਕਿਹਾ ਜਾਣ ਲੱਗਾ।
⚡ (1980s–1990s)ਹਰ ਪੰਜਾਬੀ ਫਿਲਮ ਦੀ ਲੋੜ ਬਣ ਚੁੱਕੇ ਸਤੀਸ਼ ਕੌਲ ਨੇ ਜਦੋਂ ਬੀ.ਆਰ. ਚੋਪੜਾ ਦੀ ‘ਮਹਾਭਾਰਤ’ ਵਿੱਚ ਭਗਵਾਨ ਇੰਦਰ ਦਾ ਰੋਲ ਨਿਭਾਇਆ, ਤਾਂ ਪੂਰੀ ਦੁਨੀਆ ਉਹਨਾਂ ਦੀ ਦੀਵਾਨੀ ਹੋ ਗਈ। 300 ਤੋਂ ਵੱਧ ਫਿਲਮਾਂ ਉਹਨਾਂ ਦੇ ਨਾਮ ਸਨ, ਪਰ ਫਿਰ ਵਕਤ ਨੇ ਅਜਿਹੀ ਕਰਵਟ ਲਈ ਕਿ ਸਭ ਕੁਝ ਖੇਰੂੰ-ਖੇਰੂੰ ਹੋ ਗਿਆ।
🏚️ ਇੱਕ ਗਲਤ ਫੈਸਲਾ ਅਤੇ ਉੱਜੜਿਆ ਪਰਿਵਾਰ
ਸਤੀਸ਼ ਕੌਲ ਦੀ ਸਭ ਤੋਂ ਵੱਡੀ ਗਲਤੀ ਉਹਨਾਂ ਦਾ ਐਕਟਿੰਗ ਸਕੂਲ ਸੀ। ਉਹਨਾਂ ਨੇ ਆਪਣੀ ਉਮਰ ਭਰ ਦੀ ਕਮਾਈ ਲੁਧਿਆਣਾ ਵਿੱਚ ਇੱਕ ਅਕੈਡਮੀ ਖੋਲ੍ਹਣ ’ਤੇ ਲਾ ਦਿੱਤੀ, ਜੋ ਬੁਰੀ ਤਰ੍ਹਾਂ ਫਲਾਪ ਹੋ ਗਈ। ਹੌਲੀ-ਹੌਲੀ ਪੈਸਾ ਖਤਮ ਹੋ ਗਿਆ, ਪਤਨੀ ਨਾਲ ਤਲਾਕ ਹੋ ਗਿਆ ਅਤੇ ਪੁੱਤਰ ਵੀ ਵਿਦੇਸ਼ ਚਲਾ ਗਿਆ। ਆਖਰੀ 10–12 ਸਾਲ ਉਹਨਾਂ ਨੇ ਬਿਲਕੁਲ ਇਕੱਲਿਆਂ ਗੁਜ਼ਾਰੇ।
🥀 ਬਿਰਧ ਆਸ਼ਰਮ ਦੀਆਂ ਉਹ ਕੰਧਾਂ (ਅੰਤਿਮ ਸਮਾਂ)
ਇੱਕ ਸਮੇਂ ਕਰੋੜਾਂ ’ਚ ਖੇਡਣ ਵਾਲਾ ਇਹ ਸਿਤਾਰਾ ਲੁਧਿਆਣਾ ਦੇ ਇੱਕ ਛੋਟੇ ਜਿਹੇ ਕਮਰੇ ਅਤੇ ਫਿਰ ਬਿਰਧ ਆਸ਼ਰਮ ਵਿੱਚ ਰਹਿਣ ਲਈ ਮਜਬੂਰ ਹੋ ਗਿਆ। ਸਰੀਰ ਨੇ ਸਾਥ ਛੱਡ ਦਿੱਤਾ ਅਤੇ ਹੱਡੀਆਂ ਟੁੱਟ ਗਈਆਂ। 10 ਅਪ੍ਰੈਲ 2021 ਨੂੰ ਕੋਰੋਨਾ ਕਾਲ ਦੌਰਾਨ ਉਹ ਇਸ ਦੁਨੀਆ ਤੋਂ ਚਲੇ ਗਏ। ਅਫ਼ਸੋਸ ਇਸ ਗੱਲ ਦਾ ਹੈ ਕਿ ਉਹਨਾਂ ਦੇ ਅੰਤਿਮ ਸੰਸਕਾਰ ਵੇਲੇ ਵੀ ਕੋਈ ਆਪਣਾ ਮੌਜੂਦ ਨਹੀਂ ਸੀ।
ਸਤੀਸ਼ ਕੌਲ ਦੀ ਜ਼ਿੰਦਗੀ ਸਾਨੂੰ ਦੱਸਦੀ ਹੈ ਕਿ ਵਕਤ ਕਦੇ ਵੀ ਪਲਟਾ ਮਾਰ ਸਕਦਾ ਹੈ, ਇਸ ਲਈ ਕਦੇ ਵੀ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ।
ਪ੍ਰਸੰਸਕ -ਹਰਮੰਦਰ ਸਿੰਘ ਵਿਰਕ
📞+919463215026
#🤘 My Status ਭਰੋਸਾ ਜੇ ਕਿਸੇ ‘ਤੇ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਆਪ ‘ਤੇ ਕਰਿਆ ਜਾਣਾ ਚਾਹੀਦਾ ਹੈ, ਕਿਉਂਕਿ ਜਿਹੜਾ ਮਨੁੱਖ ਆਪਣੀ ਸੋਚ, ਆਪਣੀ ਮਿਹਨਤ ਅਤੇ ਆਪਣੇ ਫੈਸਲਿਆਂ ‘ਤੇ ਖੜ੍ਹਾ ਹੋ ਜਾਂਦਾ ਹੈ, ਉਹੀ ਕੁਦਰਤ ਦੇ ਕਾਇਦੇ ਕਾਨੂੰਨ ਵਿੱਚ ਰੂਹਾਨੀ ਕਾਮਯਾਬੀ ਦਾ ਹੱਕਦਾਰ ਬਣਦਾ ਹੈ। ਦੁਨਿਆਵੀ ਸਹਾਰਿਆਂ ‘ਤੇ ਤੁਰਨ ਵਾਲੇ ਕਦਮ ਕਦੇ ਵੀ ਮਜ਼ਬੂਤ ਨਹੀਂ ਹੁੰਦੇ। ਕਿਸਮਤ ਚੰਗੀ ਹੋਵੇ ਤਾਂ ਗੁਆਂਢੀ, ਰਿਸ਼ਤੇਦਾਰ ਜਾਂ ਦੋਸਤ ਮਾਲੀ ਸਹਾਇਤਾ ਕਰ ਸਕਦੇ ਹਨ, ਪਰ ਜੀਵਨ ਦੀ ਲੜਾਈ ਸਾਨੂੰ ਆਪ ਹੀ ਲੜਨੀ ਪੈਂਦੀ ਹੈ।
ਦੁਨੀਆ ਦਾ ਇੱਕ ਅਜੀਬ ਸੁਭਾਉ ਹੈ, ਇਹ ਸਾਡੀਆਂ ਕਾਮਯਾਬੀਆਂ ਘੱਟ ਯਾਦ ਰੱਖਦੀ ਹੈ, ਪਰ ਗ਼ਲਤੀਆਂ ਕਦੇ ਵੀ ਨਹੀਂ ਭੁੱਲਦੀ। ਆਪਣੇ ਵੀ ਕਈ ਵਾਰ ਉਹੀ ਕਰਦੇ ਹਨ ਜੋ ਗੈਰ ਕਰਦੇ ਹਨ। ਉਹ ਸਾਡੀ ਠੋਕਰ ਨੂੰ ਯਾਦ ਰੱਖਦੇ ਹਨ, ਸਾਡੀ ਉਡਾਣ ਨੂੰ ਨਹੀਂ। ਇਸ ਕਰਕੇ ਜੇ ਖੁਸ਼ਹਾਲ ਜੀਵਣਾ ਹੈ ਤਾਂ ਆਪਣੇ ਅੰਦਰ ਇੰਨੀ ਤਾਕਤ ਪੈਂਦਾ ਕਰੋ ਕਿ ਲੋਕਾਂ ਦੀ ਯਾਦਦਾਸ਼ਤ ਤੁਹਾਡੀ ਹਿੰਮਤ ਨੂੰ ਹਿਲਾ ਨਾ ਸਕੇ।
ਕਿਤਾਬਾਂ ਵਿੱਚ ਲਿਖਿਆ ਮਿਲਦਾ ਹੈ ਕਿ ਅਸੀਂ ਮਿੱਟੀ ਦੇ ਬਣੇ ਹਾਂ ਨਰਮ, ਗੁੰਧੇ ਜਾਣ ਵਾਲੇ। ਪਰ ਅਕਸਰ ਜੀਵਨ ਵਿੱਚ ਪੱਥਰਾਂ ਵਰਗੇ ਚਿਹਰੇ ਮਿਲਦੇ ਹਨ, ਜਿੱਥੇ ਜਜ਼ਬਾਤਾਂ ਦੀ ਗੂੰਜ ਨਹੀਂ ਹੁੰਦੀ। ਇਹ ਸਖ਼ਤੀ ਦਰਅਸਲ ਡਰ ਦੀ ਪੈਦਾਵਾਰ ਹੁੰਦੀ ਹੈ। ਲੋਕ ਨਰਮ ਹੋਣ ਤੋਂ ਡਰਦੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਨਰਮੀ ਕਮਜ਼ੋਰੀ ਹੈ।
ਸਾਡੇ ਬਜ਼ੁਰਗ ਕਹਿੰਦੇ ਸਨ ਕਿ ਮਨੁੱਖ ਨੂੰ ਆਖ਼ਿਰ ਸਾਢੇ ਛੇ ਫੁੱਟ ਧਰਤੀ ਹੀ ਚਾਹੀਦੀ ਹੈ। ਇਹ ਗੱਲ ਨਿਮਰਤਾ ਸਿਖਾਉਂਦੀ ਹੈ। ਪਰ ਜਿਵੇਂ ਮਹਾਨ ਰੂਸੀ ਲੇਖਕ Anton Chekhov ਨੇ ਲਿਖਿਆ ਕਿ “ਸਾਢੇ ਛੇ ਫੁੱਟ ਤਾਂ ਮੁਰਦੇ ਲਈ ਚਾਹੀਦੀ ਹੈ, ਜਿਉਂਦੇ ਮਨੁੱਖ ਲਈ ਤਾਂ ਸਾਰੀ ਕਾਇਨਾਤ ਵੀ ਘੱਟ ਹੈ।” ਇਸ ਵਿੱਚ ਦੋਵੇਂ ਸੱਚਾਈਆਂ ਵੱਸਦੀਆਂ ਹਨ, ਇੱਕ ਨਿਮਰਤਾ ਦੀ, ਦੂਜੀ ਸੰਭਾਵਨਾਵਾਂ ਦੀ, ਜਿਉਂਦੇ ਮਨੁੱਖ ਦਾ ਅਸਲ ਮੈਦਾਨ ਉਸਦੀ ਸੋਚ ਹੈ। ਜਿੰਨੀ ਵੱਡੀ ਸੋਚ, ਉਤਨਾ ਵੱਡਾ ਆਸਮਾਨ।
ਮੈਂ ਵੀ ਹਮੇਸ਼ਾਂ ਕੋਸ਼ਿਸ਼ ਕਰਦਾ ਹਾਂ ਕਿ ਆਪਣੇ ਤੋਂ ਵੱਡੇ ਜਾਂ ਵੱਧ ਪੜ੍ਹੇ-ਲਿਖੇ ਲੋਕਾਂ ਨੂੰ ਦਿਲੋਂ ਇੱਜ਼ਤ ਦਵਾਂ। ਇੱਜ਼ਤ ਉਹ ਕਰੰਸੀ ਹੈ ਜੋ ਖਰਚਣ ਨਾਲ ਘੱਟ ਨਹੀਂ ਹੁੰਦੀ, ਸਗੋਂ ਵਧਦੀ ਹੈ। ਪਰ ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਕੋਈ ਉਸ ਇੱਜ਼ਤ ਦੀ ਕਦਰ ਨਹੀਂ ਕਰਦਾ। ਮੁਫ਼ਤ ਮਿਲੀਆਂ ਚੀਜ਼ਾਂ ਅਕਸਰ ਸਸਤੀਆਂ ਸਮਝ ਲਈਆਂ ਜਾਂਦੀਆਂ ਹਨ, ਭਾਵੇਂ ਉਹ ਜਜ਼ਬਾਤ ਹੀ ਕਿਉਂ ਨਾ ਹੋਣ।
ਅੱਜਕੱਲ੍ਹ ਦੀ ਦੋਸਤੀ ਵੀ ਬਹੁਤ ਹੱਦ ਤੱਕ ਗੱਲਾਂ-ਬਾਤਾਂ ਤੱਕ ਸੀਮਿਤ ਰਹਿ ਗਈ ਹੈ। ਸੱਚੀ ਦੋਸਤੀ ਓਥੇ ਹੈ ਜਿੱਥੇ ਲੋੜ ਵੇਲੇ ਹਾਜ਼ਰੀ ਹੋਵੇ, ਸਿਰਫ਼ ਸਲਾਹਾਂ ਨਹੀਂ। ਅਜੀਬ ਗੱਲ ਹੈ, ਮਦਦ ਮੰਗੋ ਤਾਂ ਨਹੀਂ ਮਿਲਦੀ, ਪਰ ਬਿਨਾਂ ਮੰਗੇ ਸਲਾਹਾਂ ਦੀ ਬਾਰਿਸ਼ ਹੋ ਜਾਂਦੀ ਹੈ। ਇਸ ਲਈ ਕਈ ਵਾਰ ਆਪਣੇ ਅੰਦਰ ਹੀ ਮਸਤ ਰਹਿਣਾ ਵਧੀਆ ਲਗਦਾ ਹੈ। ਜਿੱਥੇ ਫੁੱਲ ਹੀ ਨਹੀਂ ਉੱਗਣੇ, ਉੱਥੇ ਪਾਣੀ ਦੇਣ ਦਾ ਵੀ ਕੀ ਲਾਭ?
ਜੀਵਨ ਦੀ ਸਭ ਤੋਂ ਵੱਡੀ ਜਾਂਚ ਇਹ ਹੈ ਕਿ ਆਪਣੇ ਆਪ ਨੂੰ ਮਜ਼ਬੂਤ ਬਣਾਈਏ, ਪਰ ਦਿਲ ਨੂੰ ਪੱਥਰ ਨਾ ਬਣਾਈਏ। ਇੱਜ਼ਤ ਦੇਈਦੇ, ਪਰ ਆਪਣੀ ਕਦਰ ਵੀ ਜਾਣੀਏ। ਭਰੋਸਾ ਕਰੀਏ, ਪਰ ਸਭ ਤੋਂ ਪਹਿਲਾਂ ਆਪਣੇ ਆਪ ‘ਤੇ। ਕੁਦਰਤ ਦੀ ਕਾਇਨਾਤ ਵੱਡੀ ਹੈ, ਪਰ ਮਨੁੱਖ ਦੀ ਇੱਛਾ ਉਸ ਤੋਂ ਵੀ ਵੱਡੀ ਹੋ ਸਕਦੀ ਹੈ, ਜੇ ਉਹ ਆਪਣੇ ਅੰਦਰ ਦੀ ਰੌਸ਼ਨੀ ਨੂੰ ਜਗਾ ਲਵੇ, ਕਿਉਂਕਿ ਬੇਸ਼ੱਕ ਅਸੀਂ ਇੱਕ ਤਿਣਕਾ ਮਾਤਰ ਹੀ ਹਾਂ, ਪਰ ਹਾਂ ਤਾਂ ਆਪਾਂ ਵੀ ਬ੍ਰਹਿਮੰਡ ਦਾ ਹਿੱਸਾ।
ਆਖ਼ਰ ਵਿੱਚ, ਨਾ ਗਿਲਾ ਕਰੀਏ ਨਾ ਗੁੱਸਾ। ਜੋ ਕਦਰ ਕਰੇ ਉਸਦਾ ਸ਼ੁਕਰ, ਜੋ ਨਾ ਕਰੇ ਉਸਨੂੰ ਦੁਆ। ਕਿਉਂਕਿ ਜ਼ਿੰਦਗੀ ਦੀ ਅਸਲ ਜਿੱਤ ਦੂਜਿਆਂ ਨੂੰ ਹਰਾਉਣ ਵਿੱਚ ਨਹੀਂ, ਆਪਣੇ ਆਪ ਨੂੰ ਸੰਭਾਲਣ ਵਿੱਚ ਹੈ। ਕੁਦਰਤ ਸਭ ਨੂੰ ਸਮਝ, ਸਬਰ ਅਤੇ ਸੱਚਾ ਆਤਮ-ਭਰੋਸਾ ਬਖ਼ਸ਼ੇ, ਸਭ ਦੀ ਮਾਨਸਿਕ ਸਿਹਤ ਹਮੇਸ਼ਾ ਤੰਦਰੁਸਤ ਰਹੇ।
✍🏻ਹਰਫੂਲ ਸਿੰਘ ਭੁੱਲਰ
🌹 ਹਰਮੰਦਰ ਸਿੰਘ ਵਿਰਕ
📞+919463215026
#🤘 My Status ਲੈ ਮਾਏ ਅਸੀਂ ਵਿਹੜਾ ਵੰਡ ਲਿਆ
ਐਹ ਖੁਸ਼ੀਆਂ ਦਾ ਖੇੜਾ ਵੰਡ ਲਿਆ
ਘਰ ਵੀ ਵੰਡ ਲਏ
ਖੇਤ ਵੀ ਵੰਡ ਲਏ
ਵੰਡ ਲਈ ਹਰ ਥਾਂ
ਤੈਨੂੰ ਕਿਵੇਂ ਵੰਡਾਂਗੇ-ਕਿਵੇਂ ਵੰਡਾਂਗੇ ਤੈਨੂੰ ਮਾਂ...
ਕੱਠਿਆਂ ਮਿਲ ਮਿਲ ਪਾਣੀ ਪਾਇਆ।
ਕੱਠਿਆਂ ਬਿਰਖ ਉਗ੍ਹਾਇਆ।
ਬਚਪਨ ਬੀਤਿਆ ਆਈ ਜਵਾਨੀ।
ਛਾਂ ਦੇਵਣ ਤੇ ਆਇਆ।
ਕੌਣ ਦੱਸੂਗਾ
ਕਿਸਦੇ ਹਿੱਸੇ
ਕਿੰਨੀ ਕਿੰਨੀ ਛਾਂ
ਤੈਨੂੰ ਕਿਵੇਂ ਵੰਡਾਂਗੇ...
ਸਭ ਕਹਿੰਦੇ ਨੇ ਮਾਸ ਨਹੁੰਆਂ ਤੋਂ
ਵੱਖ ਕਦੇ ਨਾ ਹੋਏ।
ਅੱਜ ਜਦੋਂ ਗੱਲ ਪਰਖੀ ਤਾਂ ਦਿਲ
ਹਾਉਕੇ ਭਰ ਭਰ ਰੋਏ।
ਕੀ ਸੋਚਿਆ ਸੀ
ਕੀ ਹੋਇਆ ਹੁਣ
ਕਿਸਨੂੰ ਦੋਸ਼ ਦਿਆਂ
ਤੈਨੂੰ ਕਿਵੇਂ ਵੰਡਾਂਗੇ...
ਆ ਰੂਹਾਂ ਤੋਂ ਰੁੱਸੀਆਂ ਹੋਈਆਂ।
ਖੁਸ਼ੀਆਂ ਮੋੜ ਲਿਆਈਏ।
ਆ ਆਪਾਂ ਹੁਣ ਗਲ ਲਗ ਮਿਲੀਏ।
ਵਿਛੜੇ ਨਾ ਮਰ ਜਾਈਏ।
ਜਾਂ ਦੁਨੀਆਂ ਤੇ
ਮਮਤਾ ਜਿਊਂਦੀ
ਜਾਂ ਫਿਰ ਰੱਬ ਦਾ ਨਾਂ
ਤੈਨੂੰ ਕਿਵੇਂ ਵੰਡਾਂਗੇ।
ਕਿਵੇਂ ਵੰਡਾਗੇ ਤੈਨੂੰ ਮਾਂ ...
✍️ ਬਾਬੂ ਸਿੰਘ ਮਾਨ ਜੀ
🌹 ਹਰਮੰਦਰ ਸਿੰਘ ਵਿਰਕ
📞+919463215026











