ਮੱਕੀ ਸੈਂਟਰਲ ਅਮਰੀਕਾ ਦੀ ਫ਼ਸਲ ਸੀ ਜਿਸਨੂੰ ਪੁਰਤਗਾਲੀ ਭਾਰਤ ਲੈਕੇ ਆਏ ਤੇ ਸਭ ਤੋਂ ਪਹਿਲਾਂ ਗੋਆ ਵਿੱਚ ਬੀਜਣੀ ਸ਼ੁਰੂ ਕੀਤੀ, ਉਹੀ ਪੁਰਤਗਾਲੀ ਜਿਹਨਾਂ ਦੇ ਵੱਡ ਵਡੇਰੇ ਵਾਸਕੋਡੀਗਾਮਾ ਨੇ , ਯੂਰਪ ਤੋਂ ਭਾਰਤ ਤੱਕ ਪਹਿਲਾ ਸਮੁੰਦਰੀ ਰਸਤਾ ਖੋਲ੍ਹਿਆ ਸਿਮ ਗੋਆ ਤੋਂ ਮੱਕੀ ਪੂਰੇ ਭਾਰਤ ਰਾਂਹੀ ਹੁੰਦੀ ਹੋਈ 16ਵੀ ਸਦੀ ਦੇ ਅੱਧ ਚ ਪੰਜਾਬ ਪਹੁੰਚੀ ਸੀ।
ਉਦੋਂ ਪਸ਼ੂ ਚਾਰੇ ਲਈ ਜੁਆਰ ਤੇ ਬਾਜਰਾ ਮੁੱਖ ਸਨ, ਬਾਜ਼ਰੇ ਨੂੰ ਪਸ਼ੂ ਚਾਰੇ ਲਈ ਵਰਤਿਆ ਜਾਂਦਾ ਸੀ ਤੇ ਇਹਦੀ ਰੋਟੀ ਵੀ ਖਾਧੀ ਜਾਂਦੀ ਸੀ, ਬਾਜ਼ਰੇ ਦੀ ਰੋਟੀ ਤੇ ਸਰੋਂ ਦਾ ਸਾਗ ਹੀ ਮੁੱਖ ਭੋਜਨ ਸੀ ਪੰਜਾਬ ਦਾ ਸਿਆਲ ਵਿੱਚ, ਕਪਾਹ ਨਾਲ ਬਾਜਰਾ ਹੀ ਸਾਉਣੀ ਦੀ ਮੁੱਖ ਫ਼ਸਲ ਸੀ।
#ਮੇਰਾ ਪੰਜਾਬ #ਮੇਰਾ ਪੰਜਾਬ #ਮੇਰਾ ਪੰਜਾਬ #💟💟 ਮੇਰਾ ਪੰਜਾਬ💟💟 #🌹 ਮੈਂ ਅਤੇ ਮੇਰਾ ਪੰਜਾਬ
ਮੱਕੀ ਦੇ ਆਉਣ ਨਾਲ ਪਸ਼ੂਆਂ ਲਈ ਬਾਜ਼ਰੇ ਤੋਂ ਵਧੀਆ ਸਰੋਤ ਮਿਲ ਗਿਆ ਤੇ ਰੋਟੀ ਪਕਾਉਣ ਲਈ ਛੱਲੀਆਂ। ਇੰਝ ਜਿੱਥੇ ਵੀ ਸਿੰਚਾਈ ਦਾ ਪ੍ਰਬੰਧ ਸੀ ਓਥੇ ਪੱਕੇ ਤੌਰ ਤੇ ਮੱਕੀ ਲੱਗਣ ਲੱਗੀ, ਮੱਕੀ ਪੰਜਾਬ ਵਿੱਚ ਸਾਉਣੀ ਦੀ ਪ੍ਰਮੁੱਖ ਫ਼ਸਲ ਬਣ ਗਈ ।
ਇੰਝ ਬਾਜ਼ਰੇ ਨੂੰ ਪਿੱਛੇ ਕਰਕੇ ਮੱਕੀ ਦੀ ਰੋਟੀ ਪੰਜਾਬੀ ਕਲਚਰ ਵਿੱਚ ਇਵੇਂ ਮਿਕਸ ਹੋ ਗਈ ਜਿਵੇਂ ਸਫ਼ੈਦਾ ਹੋਇਆ ਵਾ, ਹੁਣ ਇਹ ਗੱਲ ਕੋਈ ਸੋਚ ਵੀ ਨਹੀਂ ਸਕਦਾ ਕਿ ਇਹ ਚਾਰ ਸਦੀਆਂ ਪਹਿਲਾਂ ਦੀ ਗੱਲ ਹੈ ਤੇ ਮੱਕੀ ਦੀ ਰੋਟੀ ਪੰਜਾਬ ਦੇ ਅਸਲ ਕਲਚਰ ਦਾ ਹਿੱਸਾ ਨਹੀਂ ਰਹੀ ਸਗੋਂ ਹੌਲੀ ਹੌਲੀ ਇਹਦੇ ਚ ਰਚ ਗਈ। ਹਾਲਾਕਿ ਹੈ ਕ੍ਰਾਂਤੀ ਮਗਰੋਂ ਸਾਉਣੀ ਦੀ ਫ਼ਸਲ ਵਜੋਂ ਮੱਕੀ ਦੀ ਬਹੁਤੀ ਥਾਂ ਝੋਨੇ ਨੇ ਲੈ ਲਈ...ਤੇ ਇਹਦਾ ਰਕਬਾ ਘਟਦਾ ਹੀ ਚਲਾ ਗਿਆ ...
ਸੋ ਕਲਚਰ ਹਮੇਸ਼ਾਂ ਇੱਕ ਦੂਸਰੇ ਤੋਂ ਅਦਲ ਬਦਲ ਕਰਕੇ ਆਪਸ ਵਿੱਚ ਰਚਦੇ ਮਿਚਦੇ ਰਹਿੰਦੇ ਹਨ।
ਪੰਜਾਬ ਇੱਕੋ ਇੱਕ ਥਾਂ ਜਿੱਥੇ ਮੱਕੀ ਨੂੰ ਇੰਝ ਇੱਕ ਮੁੱਖ ਅਨਾਜ਼ ਵਜੋਂ ਖਾਧਾ ਜਾਂਦਾ ਉਹ ਵੀ ਇਸ ਲਈ ਕਿ ਸਾਡੇ ਪੁਰਖਿਆਂ ਨੇ ਇਸਤੋਂ ਵੀ ਸਖ਼ਤ ਅਨਾਜ਼ ਬਾਜਰਾ ਖਾਧਾ ਹੋਇਆ ਤੇ ਪਚਾਇਆ ਹੋਇਆ ਹੈ।